ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 20 ਅਕਤੂਬਰ
ਸਬ ਡਵੀਜ਼ਨ ਭਗਤਾ ਭਾਈ ਵਿੱਚ ਸਾਬਕਾ ਮਾਲ ਮੰਤਰੀ ਤੇ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਹੇਠ 2 ਕਿਲੋਵਾਟ ਲੋਡ ਤੱਕ ਦੇ ਸਾਰੇ ਘਰੇਲੂ ਖਪਤਕਾਰਾਂ ਦੇ ਬਕਾਇਆ ਬਿੱਲ ਮੁਆਫ਼ ਕਰਨ ਸਬੰਧੀ ਕੈਂਪ ਲਾਇਆ ਗਿਆ।
ਪਾਵਰਕੌਮ ਦੇ ਐੱਸਡੀਓ ਗੁਰਮੇਲ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਭਗਤਾ ਭਾਈ ਤੇ ਕੋਠੇ ਭਾਈਆਣਾ ਦੇ 534 ਲਾਭਪਾਤਰੀਆਂ ਦੇ ਬਿਜਲੀ ਬਿੱਲ ਮੁਆਫੀ ਦੇ ਫਾਰਮ ਭਰੇ ਗਏ। ਵਿਧਾਇਕ ਕਾਂਗੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਬਕਾਇਆ ਬਿੱਲ ਮੁਆਫ਼ ਕਰਨ ਦੇ ਫੈਸਲੇ ਨਾਲ ਪੰਜਾਬ ਦੇ ਗਰੀਬ ਤੇ ਲੋੜਵੰਦ ਪਰਿਵਾਰ, ਜੋ ਕਿ ਬਿਜਲੀ ਬਿੱਲਾਂ ਦੇ ਬਕਾਏ ਦਾ ਮਾਨਸਿਕ ਤੇ ਆਰਥਿਕ ਬੋਝ ਸਹਿ ਰਹੇ ਸਨ, ਨੂੰ ਵੱਡਾ ਲਾਭ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਨਾਲ ਪੰਜਾਬ ਦੇ ਕਰੀਬ 52 ਲੱਖ ਪਰਿਵਾਰਾਂ ਨੂੰ ਲਾਭ ਪੁੱਜੇਗਾ ਜੋ ਕਿ ਕੁੱਲ ਬਿਜਲੀ ਕੁਨੈਕਸ਼ਨਾਂ ਦਾ 80 ਫ਼ੀਸਦੀ ਬਣਦੇ ਹਨ। ਇਸ ਮੌਕੇ ਨਗਰ ਪੰਚਾਇਤ ਭਗਤਾ ਦੇ ਪ੍ਰਧਾਨ ਬੂਟਾ ਸਿੱਧੂ, ਚੇਅਰਮੈਨ ਰਾਜਵੰਤ ਸਿੰਘ ਭਗਤਾ, ਸੰਮਾ ਸਿੱਧੂ, ਜੁਗਿੰਦਰ ਸਿੰਘ ਗੁਰੂਸਰ, ਸਰਪੰਚ ਰਜਿੰਦਰ ਸਿੰਘ ਕੋਠੇ ਭਾਈਆਣਾ, ਸੁਰਿੰਦਰ ਕਟਾਰੀਆ, ਹਰਜਿੰਦਰ ਸਿੰਘ ਬਾਬੇਕਾ ਆਦਿ ਹਾਜ਼ਰ ਸਨ।