ਪੱਤਰ ਪ੍ਰੇਰਕ
ਤਰਨ ਤਾਰਨ, 17 ਅਪਰੈਲ
ਜ਼ਿਲ੍ਹੇ ’ਚ ਵੱਖ-ਵੱਖ ਥਾਵਾਂ ’ਤੇ ਪੁਲੀਸ ਨੇ ਛਾਪਾ ਮਾਰ ਕੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 300 ਲਿਟਰ ਲਾਹਣ ਅਤੇ 12750 ਐਮ ਐਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ| ਜ਼ਿਲ੍ਹਾ ਪੁਲੀਸ ਨੇ ਦੱਸਿਆ ਕਿ ਝਬਾਲ ਪੁਲੀਸ ਨੇ ਪਿੰਡ ਕੋਟ ਧਰਮ ਚੰਦ ਕਲਾਂ ਦੇ ਵਾਸੀ ਮਨਜੀਤ ਸਿੰਘ ਦੇ ਘਰੋਂ 150 ਲਿਟਰ ਲਾਹਣ ਅਤੇ ਇੰਨੀ ਹੀ ਲਿਟਰ ਲਾਹਣ ਖੇਮਕਰਨ ਦੀ ਪੁਲੀਸ ਨੇ ਪਿੰਡ ਰੱਤੋਕੇ ਦੇ ਵਾਸੀ ਦਿਲਬਾਗ ਸਿੰਘ ਦੇ ਘਰੋਂ ਬਰਾਮਦ ਕੀਤੀ| ਇਸ ਦੇ ਨਾਲ ਹੀ ਸਰਹਾਲੀ ਪੁਲੀਸ ਨੂੰ ਸਰਹਾਲੀ ਵਾਸੀ ਦਿਲਬਾਗ ਸਿੰਘ ਦੇ ਘਰੋਂ 6000 ਐੱਮ ਐੱਲ ਅਤੇ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੂੰ ਪਿੰਡ ਕਾਜੀਕੋਟ ਵਾਸੀ ਸੁਖਵਿੰਦਰ ਸਿੰਘ ਦੇ ਘਰੋਂ 6750 ਐੱਮ ਐੱਲ ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ| ਪੁਲੀਸ ਨੇ ਮੁਲਜ਼ਮਾਂ ਵਿਰੁੱਧ ਆਬਕਾਰੀ ਐਕਟ ਅਧੀਨ ਕੇਸ ਦਰਜ ਕੀਤੇ ਹਨ|