ਪੱਤਰ ਪ੍ਰੇਰਕ
ਦੇਵੀਗੜ੍ਹ, 30 ਅਪਰੈਲ
ਦੇਵੀਗੜ੍ਹ ਤੋਂ ਨਨਿਓਲਾ ਤੱਕ ਸੜਕ ਦੀ ਹਾਲਤ ਬਦਤਰ ਹੋ ਗਈ ਹੈ ਜਿਸ ਵਿੱਚ ਥਾਂ ਥਾਂ ਵੱਡੇ ਵੱਡੇ ਟੋਏ ਪੈ ਗਏ ਹਨ। ਇਸ ਕਰਕੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰਾਲੀ ਢੋਣ ਵਾਲੀਆਂ ਕਈ ਟਰਾਲੀਆਂ ਇੱਥੇ ਫਸ ਕੇ ਰਹਿ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਇਨ੍ਹਾਂ ਟੋਇਆਂ ਵਿੱਚੋਂ ਕੱਢਣ ਲਈ ਹੋਰ ਟਰੈਕਟਰ ਦਾ ਸਹਾਰਾ ਲੈਣਾ ਪੈਂਦਾ ਹੈ। ਦੂਜੇ ਪਾਸੇ ਇਸ ਸੜਕ ਵਿੱਚ ਪਏ ਟੋਇਆਂ ਨੂੰ ਸਬੰਧਤ ਮਹਿਕਮੇ ਵੱਲੋਂ ਨਹੀਂ ਭਰਿਆ ਜਾ ਰਿਹਾ, ਜਿਸ ਕਰਕੇ ਇਸ ਸੜਕ ’ਤੇ ਧੂੜ ਉੱਡਦੀ ਹੈ ਅਤੇ ਵਹੀਕਲਾਂ ਵਾਲੇ ਬਹੁਤ ਦੁਖੀ ਹੋ ਕੇ ਇੱਥੋਂ ਲੰਘਦੇ ਹਨ।
ਇਸ ਕਰਕੇ ਰਾਹਗੀਰਾਂ ਦੀ ਸਰਕਾਰ ਤੋਂ ਮੰਗ ਹੈ ਕਿ ਇਸ ਸੜਕ ਦੀ ਮੁਰੰਮਤ ਕੀਤੀ ਜਾਵੇ ਅਤੇ ਵੱਡੇ ਵੱਡੇ ਟੋਇਆਂ ਨੂੰ ਭਰਿਆ ਜਾਵੇ ਤਾਂ ਕਿ ਆਵਾਜਾਈ ਸੁਖਾਲੀ ਹੋ ਸਕੇ।