ਅਟਾਰੀ: ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਬਾਉਲੀ ਸਾਹਿਬ ਖਾਰੈ ਦੀ ਜ਼ੋਨ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ। ਮੀਟਿੰਗ ਵਿੱਚ ਜ਼ਿਲ੍ਹਾ ਆਗੂ ਬਾਜ ਸਿੰਘ ਸਾਰੰਗੜਾ ਤੇ ਸਕੱਤਰ ਸਿੰਘ ਕੋਟਲਾ ਉਚੇਚੇ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਸਰਬਸੰਮਤੀ ਨਾਲ ਪ੍ਰਧਾਨ ਕੁਲਵੰਤ ਸਿੰਘ, ਸਕੱਤਰ ਗੁਰਤੇਜ ਸਿੰਘ ਜਠੌਲ, ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਭਰੋਭਾਲ, ਮੀਤ ਪ੍ਰਧਾਨ ਕਾਬਲ ਸਿੰਘ ਮੁਹਾਵਾ, ਮੀਤ ਪ੍ਰਧਾਨ ਜੋਗਾ ਸਿੰਘ ਖਾਰੈ, ਸਹਾਇਕ ਸਕੱਤਰ ਸਤਨਾਮ ਸਿੰਘ ਤੇ ਬਚਿੱਤਰ ਸਿੰਘ ਗੱਲੂਵਾਲ, ਮੁੱਖ ਖਜ਼ਾਨਚੀ ਸੁਖਦੇਵ ਸਿੰਘ ਹਵੇਲੀਆਂ, ਬਲਗੇਰ ਸਿੰਘ ਕੱਲੇਵਾਲ, ਹਰਜਿੰਦਰ ਸਿੰਘ ਘਰਿੰਡੀ, ਪ੍ਰੈੱਸ ਸਕੱਤਰ ਬਲਜੀਤ ਸਿੰਘ ਬਾਗੜੀਆਂ, ਮੈਂਬਰ ਅੰਮ੍ਰਿਤਪਾਲ ਸਿੰਘ, ਤਰਸੇਮ ਸਿੰਘ ਰਾਜਾਤਾਲ ਚੁਣੇ ਗਏ। -ਪੱਤਰ ਪ੍ਰੇਰਕ