ਰਾਮ ਗੋਪਾਲ ਰਾਏਕੋਟੀ
ਰਾਏਕੋਟ, 17 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਇਕਾਈ ਪਿੰਡ ਬੱਸੀਆਂ ਵੱਲੋਂ ਦਿੱਲੀ ਵਿੱਚ ਤਿੰਨ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਅੱਜ ਬਲਾਕ ਪ੍ਰਧਾਨ ਰਣਧੀਰ ਸਿੰਘ ਉੱਪਲ ਦੀ ਅਗਵਾਈ ਹੇਠ ਕਿਸਾਨਾਂ ਦਾ 60ਵਾ ਜੱਥਾ ਦਿੱਲੀ ਲਈ ਰਵਾਨਾ ਹੋਇਆ।
ਬੀਕੇਯੂ ਡਕੌਂਦਾ ਦੇ ਆਗੂ ਰਣਧੀਰ ਸਿੰਘ ਨੇ ਕਿਹਾ ਕਿ ਤਿੰਨੇ ਖੇਤੀ ਕਾਨੂੰਨ ਜਦੋਂ ਤੱਕ ਰੱਦ ਨਹੀਂ ਕਰਵਾ ਲੈਂਦੇ ਉਦੋਂ ਤੱਕ ਵੱਖ-ਵੱਖ ਪਿੰਡਾਂ-ਸ਼ਹਿਰਾਂ ’ਚੋਂ ਦਿੱਲੀ ਦੇ ਮੋਰਚੇ ਦੀ ਸਫਲਤਾ ਲਈ ਜਥੇ ਦਿੱਲੀ ਜਾਂਦੇ ਰਹਿਣਗੇ। ਦਿੱਲੀ ਜਾਣ ਵਾਲੇ ਜਥੇ ਵਿਚ ਬਲਜਿੰਦਰ ਸਿੰਘ ਧਾਲੀਵਾਲ, ਡਾਕਟਰ ਕੇਵਲ ਸਿੰਘ ਉੱਪਲ, ਬਿੱਲੂ ਉੱਪਲ, ਮੈਂਬਰ ਪੰਚਾਇਤ ਪੋਲਾ ਸਿੱਧੂ, ਤਾਰਾਂ ਸਿੰਘ ਅਕਾਲੀ, ਨਿਰਮਲ ਸਿੰਘ ਉੱਪਲ ਸਮੇਤ ਹੋਰ ਕਿਸਾਨ ਸ਼ਾਮਲ ਸਨ। ਦਿੱਲੀ ਜਾਣ ਲਈ ਗੱਡੀ ਦੀ ਮੁਫ਼ਤ ਸੇਵਾ ਗੁਰਜੀਤ ਸਿੰਘ ਗਿੱਲ ਵੱਲੋਂ ਕੀਤੀ ਗਈ। ਇਸ ਮੌਕੇ ਕਮਲਪ੍ਰੀਤ ਉੱਪਲ, ਕਾਲਾ ਗਿੱਲ, ਰਣਜੀਤ ਚੀਮਾ, ਅਜੈਪਾਲ ਉੱਪਲ, ਹਨੀ ਉੱਪਲ, ਰਾਜਦੀਪ ਗਿੱਲ, ਬਲਰਾਜ ਗਿੱਲ, ਗੱਗੂ ਸਿੱਧੂ ਹਾਜਰ ਸਨ।
ਕੈਪਸ਼ਨ: ਦਿੱਲੀ ਕਿਸਾਨ ਮੋਰਚੇ ‘ਚ ਸ਼ਾਮਲ ਹੋਣ ਲਈ ਜੱਥਾ ਰਵਾਨਾ ਹੁੰਦਾ ਹੋਇਆ।