ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਨਵੰਬਰ
ਜ਼ਿਲ੍ਹਾ ਅਥਲੈਟਿਕ ਐਸੋਸੀਏਸ਼ਨ ਵੱਲੋਂ ਕਰਵਾਈ ਓਪਨ ਡਿਸਟ੍ਰਿਕ ਅਥਲੈਟਿਕ ਮੀਟ ਵਿੱਚ ਨੌਜਵਾਨਾਂ ਨੇ ਭਾਰੀ ਉਤਸ਼ਾਹ ਦਿਖਾਇਆ। ਤਿੰਨ ਦਿਨਾਂ ਇਸ ਮੀਟ ਦੇ ਪਹਿਲੇ ਦਿਨ ਵੱਖ ਵੱਖ ਉਮਰ ਵਰਗ ਦੀਆਂ ਲੜਕੀਆਂ ਅਤੇ ਆਖ਼ਰੀ ਦੋ ਦਿਨਾਂ ਲੜਕਿਆਂ ਦੇ ਮੁਕਾਬਲੇ ਰੱਖੇ ਗਏ। ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੇਮ ਸਿੰਘ ਨੇ ਦੱਸਿਆ ਕਿ ਅਥਲੈਟਿਕ ਮੀਟ ਵਿੱਚ ਵੱਖ ਵੱਖ ਜ਼ਿਲਿਆਂ ਤੋਂ 500 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਚੇਅਰਮੈਨ ਰਮਿੰਦਰ ਸਿੰਘ ਸੰਗੋਵਾਲ ਵੀ ਹਾਜ਼ਰ ਸਨ।
ਇਸ ਓਪਨ ਅਥਲੈਟਿਕ ਮੀਟ ਦੇ ਮਿਲੇ ਨਤੀਜਿਆਂ ਅਨੁਸਾਰ ਪਹਿਲੇ ਦਿਨ ਲੜਕੀਆਂ ਦੇ ਹੋਏ ਅਥਲੈਟਿਕ ਮੁਕਾਬਲਿਆਂ ਵਿੱਚੋਂ ਅੰਡਰ-23 ਦੀ 100 ਮੀਟਰ ਦੌੜ ਵਿੱਚੋਂ ਅਮਨਦੀਪ ਕੌਰ, ਅਸ਼ਮੀਨਾ ਅਤੇ ਰਮਨਇੰਦਰ ਕੌਰ, ਅੰਡਰ-16 ਵਿੱਚੋਂ ਰਮਨਜੋਤ, ਹਰਸ਼ਿਖਾ ਧਾਮੀ ਅਤੇ ਅਸ਼ਪ੍ਰੀਤ ਕੌਰ, ਅੰਡਰ-20 ਦੀ 400 ਮੀਟਰ ਦੌੜ ਵਿੱਚੋਂ ਨੀਲਮ ਕੁਮਾਰੀ, ਸ਼ੈਨਾ ਅਤੇ ਆਰਤੀ ਕੁਮਾਰੀ, ਅੰਡਰ-23 ਵਿੱਚੋਂ ਗਗ ਕੌਰ ਅਤੇ ਜਸਪ੍ਰੀਤ ਕੌਰ, ਅੰਡਰ-16 ਦੀ 800 ਮੀਟਰ ਦੌੜ ਵਿੱਚੋਂ ਰਮਨਜੋਤ, ਨਵਜੋਤ ਕੌਰ ਅਤੇ ਹਰਸ਼ਿਖਾ ਧਾਮੀ, ਅੰਡਰ-20 ਵਿੱਚ ਕਰਮਵੀਰ ਕੌਰ, ਸੀਮਾ ਅਤੇ ਸਨੇਖਾ, ਅੰਡਰ-23 ਵਿੱਚੋਂ ਹਰਮੀਤ ਕੌਰ, ਹਰਨੀਤ ਕੌਰ ਅਤੇ ਕਮਲਜੀਤ ਕੌਰ, ਅੰਡਰ-20 ਦੀ 1500 ਮੀਟਰ ਦੌੜ ਵਿੱਚੋਂ ਆਸ਼ਾ, ਹਰਪ੍ਰੀਤ ਕੌਰ ਅਤੇ ਲਿਖਤ, ਅੰਡਰ-23 ਵਿੱਚੋਂ ਹਰਮੀਤ ਕੌਰ, ਕਾਜਲ ਅਤੇ ਜਗਦੀਪ ਕੌਰ ਆਦਿ ਨੇ ਕ੍ਰਮਵਾਰ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕੀਤੀ। ਦੂਜੇ ਦਿਨ ਲੜਕੇ ਅੰਡਰ-14 ਵਰਗ ਦੀ 100 ਮੀਟਰ ਦੌੜ ਵਿੱਚ ਹਿਮਾਂਸ਼ੂ ਚੌਧਰੀ, ਅੰਡਰ-12 ਦੀ 50 ਮੀਟਰ ਦੌੜ ਵਿੱਚ ਦਿਲਪ੍ਰੀਤ ਸਿੰਘ, ਮਰਦਾਂ ਦੀ 100 ਮੀਟਰ ਦੌੜ ਵਿੱਚ ਜਰਮਨਪ੍ਰੀਤ ਸਿੰਘ, ਅੰਡਰ-14 ਦੀ 600 ਮੀਟਰ ਦੌੜ ਵਿੱਚ ਜਸਤੇਜ ਸਿੰਘ, ਅੰਡਰ-18 ਦੀ 400 ਮੀਟਰ ਦੌੜ ਵਿੱਚ ਹਰਨੂਰ ਸਿੰਘ, ਅੰਡਰ-20 ਵਿੱਚ ਕੁਲਦੀਪ ਪਾਠਕ, ਅੰਡਰ-23 ਵਿੱਚ ਜਸ਼ਨਦੀਪ ਸਿੰਘ, ਅੰਡਰ-23 ਦੀ 100 ਮੀਟਰ ਦੌੜ ਵਿੱਚ ਸ਼ਰਨਦੀਪ ਸਿੰਘ, ਅੰਡਰ-18 ਵਿੱਚ ਸੋਭਾ ਸਿੰਘ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ।