ਸਮਰਾਲਾ: ਸਰਕਾਰੀ ਹਾਈ ਸਕੂਲ ਘੁਲਾਲ ਵਿੱਚ ਹਿੰਦੀ ਦਿਵਸ ਮੌਕੇ ਹਿੰਦੀ ਵਿਸ਼ੇ ਵਿੱਚ ਵਧੀਆ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨੇ ਦੱਸਿਆ ਕਿ ਸਾਲ 2020-21 ਵਿੱਚ ਸਕੂਲ ਦੇ 11 ਵਿਦਿਆਰਥੀਆਂ ਨੇ ਹਿੰਦੀ ਵਿਸ਼ੇ ਦੀ ਬੋਰਡ ਦੀ ਦਸਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਵਿੱਚੋਂ 90 ਤੋਂ ਵੱਧ ਅੰਕ ਪ੍ਰਾਪਤ ਕੀਤੇ। ਸਕੂਲ ਦੇ ਦੋ ਵਿਦਿਆਰਥੀਆਂ ਕੌਸ਼ਲਿਆ ਕੁਮਾਰੀ ਅਤੇ ਜਸਕਰਨ ਸਿੰਘ ਨੇ ਬਲਾਕ ਸਮਰਾਲਾ ਦੇ ਸਾਰੇ ਸਕੂਲਾਂ ਵਿੱਚੋਂ ਸਭ ਤੋਂ ਵੱਧ 99 ਅੰਕ ਪ੍ਰਾਪਤ ਕੀਤੇ। ਇਸ ਤੋਂ ਇਲਾਵਾ ਲਕਸ਼ ਨੇ 96 ਅੰਦ, ਪ੍ਰਵੀਨ ਨੇ 96 ਅੰਕ, ਖੁਸ਼ਪ੍ਰੀਤ ਕੌਰ ਨੇ 94 ਅੰਕ, ਜਸਕਰਨ ਸਿੰਘ ਨੇ 93 ਅੰਕ, ਪ੍ਰਵਜੋਤ ਕੌਰ ਨੇ 92 ਅੰਕ, ਅਮਨਦੀਪ ਸਿੰਘ ਨੇ 91 ਅੰਕ ਪ੍ਰਾਪਤ ਕੀਤੇੇ। ਲੁਧਿਆਣਾ ਦੇ ਡੀਐੱਮ ਵਿਨੋਦ ਕੁਮਾਰ ਨੇ ਵਿਦਿਆਰਥੀਆਂ ਨੂੰ ਸਨਮਾਨ ਪੱਤਰ ਨਾਲ ਸਨਮਾਨਿਆ। -ਪੱਤਰ ਪ੍ਰੇਰਕ