ਮੰਡੀ ਅਹਿਮਦਗੜ੍ਹ: ਲੋਕਾਂ ਲਈ ਸ਼ੁੱਧ ਦੁੱਧ ਦੀ ਸਪਲਾਈ ਯਕੀਨੀ ਬਨਾਉਣ ਲਈ ਪ੍ਰਸ਼ਾਸਨ ਵੱਲੋਂ ਚੱਲਦੀ ਫਿਰਦੀ ਟੈਸਟਿੰਗ ਪ੍ਰਯੋਗਸ਼ਾਲਾ ਦੇ ਸ਼ਹਿਰ ਵਿੱਚ ਥਾਂ-ਥਾਂ ਕੈਂਪ ਲਗਾਏ ਜਿੱਥੇ ਲੋਕਾਂ ਨੇ ਆਪਣੇ ਘਰਾਂ ਦੇ ਦੁੱਧ ਚੈੱਕ ਕਰਵਾਏ। ਐਸਡੀਐਮ ਅਹਿਮਦਗੜ੍ਹ ਹਰਬੰਸ ਸਿੰਘ ਨੇ ਦੱਸਿਆ ਕਿ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੀ ਰਹਿਨੁਮਾਈ ਹੇਠ ਇਲਾਕੇ ਵਿੱਚ ਦੁੱਧ ਦੀ ਟੈਸਟਿੰਗ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਮਿਸ਼ਨ ਤੰਦਰੁਸਤ ਪੰਜਾਬ ਅਧੀਨ ਲਗਾਏ ਗਏ ਕੈਂਪਾਂ ਦੌਰਾਨ ਇਕੱਤਰ ਕੀਤੀ ਜਾਣਕਾਰੀ ਦੇ ਵੇਰਵੇ ਨਾਲ ਡੇਅਰੀ ਵਿਕਾਸ ਇੰਸਪੈਕਟਰ ਹਰਮੇਸ਼ ਸਿੰਘ ਗਿੱਲ ਨੇ ਦੱਸਿਆ ਕਿ ਜ਼ਿਆਦਾਤਰ ਘਰਾਂ ਤੋਂ ਆਏ ਸੈਂਪਲਾਂ ਵਿੱਚ 5 ਫ਼ੀਸਦੀ ਤੋਂ 20 ਫੀਸਦੀ ਪਾਣੀ ਪਾਇਆ ਗਿਆ ਪਰ ਕਿਸੇ ਵੀ ਸੈਂਪਲ ਵਿੱਚ ਕੋਈ ਸਿਹਤ ਲਈ ਘਾਤਕ ਪਦਾਰਥ ਦੀ ਮਿਲਾਵਟ ਨਹੀਂ ਮਿਲੀ। -ਪੱਤਰ ਪ੍ਰੇਰਕ