ਪਟਿਆਲਾ: ਵਿਧਾਇਕ ਅਜੀਤਪਾਲ ਕੋਹਲੀ ਦੀ ਪ੍ਰੇਰਨਾ ਸਦਕਾ ਅੱਜ ਪੰਜਾਬ ਦੇ ਸਾਬਕਾ ਮੰਤਰੀ ਪ੍ਰੇਮ ਗੁਪਤਾ ਦੀ ਪੁੱਤਰੀ ਸ਼ਿਵਾਨੀ ਮਲਹੋਤਰਾ, ਕਾਂਗਰਸ ਦੇ ਬੀ.ਸੀ ਵਿੰਗ ਦੇ ਵਾਰਡ ਪ੍ਰਧਾਨ ਜਸਵਿੰਦਰ ਸਿੰਘ ਅਤੇ ਅਕਾਲੀ ਦਲ ਦੇ ਬੀਸੀ ਵਿੰਗ ਦੇ ਪ੍ਰਧਾਨ ਹਰਮੀਤ ਬਡੂੰਗਰ ਸਮੇਤ ਕੁਝ ਹੋਰ ਵਿਅਕਤੀ ‘ਆਪ’ ਵਿੱਚ ਸ਼ਾਮਲ ਹੋ ਗਏ ਹਨ। ਬਾਕੀਆਂ ’ਚ ਗੋਬਿੰਦ ਵੈਦ ਸਾਬਕਾ ਐੱਮਸੀ, ਸ਼ਾਮ ਲਾਲ ਖੱਤਰੀ, ਅਮਰਿੰਦਰ ਸਿੰਘ ਮਿਲਣ ਤੇ ਰਵਿੰਦਰ ਸਿੰਘ ਟਿੱਕੀ ਵੀ ਆਪ ’ਚ ਸ਼ਾਮਲ ਹੋਣ ਵਾਲਿਆਂ ’ਚ ਸ਼ੁਮਾਰ ਰਹੇ। ਇਹ ਐਲਾਨ ਉਨ੍ਹਾਂ ਕੈਬਨਿਟ ਮੰਤਰੀ ਚੇਤਨ ਜੌੜੇਮਾਜਰਾ, ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਬਰਸਟ ਅਤੇ ਵਿਧਾਇਕ ਅਜੀਤਪਾਲ ਕੋਹਲੀ ਦੀ ਮੌਜੂਦਗੀ ’ਚ ਕੀਤਾ। -ਖੇਤਰੀ ਪ੍ਰਤੀਨਿਧ