ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਅਪਰੈਲ
ਖਾਲਸਾ ਕਾਲਜ ਫਾਰ ਵਿਮੈੱਨ ਸਿਵਲ ਲਾਈਨ ਦੇ ਸਾਬਕਾ ਵਿਦਿਆਰਥੀਆਂ ਦੀਆਂ ਸੰਸਥਾ ਨੇ ਰੋਟਰੀ ਕਲੱਬ ਲੁਧਿਆਣਾ ਮਿੱਡ ਟਾਊਨ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿੱਚ ਸਿਹਤ ਜਾਂਚ ਕੈਂਪ ਲਾਇਆ। ਕੈਂਪ ਵਿੱਚ 500 ਦੇ ਕਰੀਬ ਵਿਦਿਆਰਥੀਆਂ ਅਤੇ ਸਟਾਫ ਨੇ ਜਾਂਚ ਕਰਵਾਈ। ਡਾ. ਸੰਦੀਪ ਪੁਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੈਂਪ ਦਾ ਆਰੰਭ ਡਾ. ਪੁਰੀ ਤੋਂ ਇਲਾਵਾ ਡਾ. ਵਿਧੂ ਮੋਦਗਿੱਲ ਅਤੇ ਹੋਰ ਮਾਹਿਰਾਂ ਡਾਕਟਰਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਕੈਂਪ ਵਿੱਚ ਡੀਐੱਮਸੀਐੱਚ ਦੀ ਆਈਵੀਐੱਫ ਮਾਹਿਰ ਡਾਕਟਰ ਸੁਮਨ ਪੁਰੀ, ਡਾ. ਨੀਨਾ ਚਾਵਲਾ ਅਤੇ ਡਾ. ਭਾਵਨਾ ਸਚਦੇਵਾ ਨੇ ਔਰਤਾਂ ਦੀਆਂ ਬਿਮਾਰੀਆਂ ਨਾਲ ਸਬੰਧਤ ਜਾਂਚ ਕੀਤੀ। ਡਾ. ਰਾਜਨਬੀਰ ਥਿੰਦ ਅਤੇ ਡਾ. ਗੁਰਇੰਦਰ ਕੌਰ ਥਿੰਦ ਦੀ ਟੀਮ ਵੱਲੋਂ ਦੰਦਾਂ ਦੀ ਜਾਂਚ ਕੀਤੀ ਗਈ। ਡਾ. ਗੌਰਵ ਸਚਦੇਵਾ, ਡਾ. ਏਐਸ ਚਾਵਲਾ, ਡਾ. ਸਮਤਾ ਗੋਇਲ, ਡਾ. ਰਵਿੰਦਰ ਤਾਹ ਅਤੇ ਡਾ. ਜਯੋਤੀ, ਡਾ. ਰਿਤੂ ਮਹਿਤਾ ਨੇ ਆਮ ਜਾਂਚ ਕੀਤੀ। ਕਾਲਜ ਦੀ ਡਾਇਰੈਕਟਰ ਡਾ. ਮੁਕਤੀ ਗਿੱਲ ਅਤੇ ਪ੍ਰਿੰਸੀਪਲ ਡਾ. ਇਕਬਾਲ ਕੌਰ ਨੇ ਕੈਂਪ ਲਈ ਸਾਰਿਆਂ ਦੀ ਸ਼ਲਾਘਾ ਕੀਤੀ।