ਨਿੱਜੀ ਪੱਤਰ ਪ੍ਰੇਰਕ
ਖੰਨਾ, 30 ਅਪਰੈਲ
ਕੌਮੀ ਮਾਰਗ ਤੋਂ ਲੋਹੇ ਦੀਆਂ ਗਰਿੱਲਾਂ ਚੋਰੀ ਕਰਨ ਦੇ ਦੋਸ਼ ਅਧੀਨ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ। ਪੁਲੀਸ ਵੱਲੋਂ ਨਵਜੋਤ ਸਿੰਘ ਵਾਸੀ ਪਿੰਡ ਮੋਲਹਗੜ੍ਹ (ਪਟਿਆਲਾ) ਦੀ ਸ਼ਿਕਾਇਤ ਉਪਰੰਤ ਵੀਰੂ ਵਾਸੀ ਕੌੜੀ ਤੇ ਇੱਕ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਕੋਲ ਦਰਜ ਕਰਵਾਈ ਗਈ ਰਿਪੋਰਟ ਵਿੱਚ ਨਤਜੋਤ ਸਿੰਘ ਨੇ ਦੱਸਿਆ ਕਿ ਉਹ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਵਿੱਚ ਬਤੌਰ ਪ੍ਰਾਈਵੇਟ ਇੰਜਨੀਅਰ ਕੰਮ ਕਰਦਾ ਹੈ। ਹਫਤਾ ਪਹਿਲਾਂ ਹੀ ਉਸ ਨੇ ਖੰਨਾ ਵਿੱਚ ਰੋਡ ’ਤੇ ਲੋਹੇ ਦੇ ਗਰਿੱਲ ਲਾਉਣੇ ਸ਼ੁਰੂ ਕੀਤੇ ਸਨ। ਬੀਤੀ ਰਾਤ ਪ੍ਰਿੰਸਟਾਈਨ ਮਾਲ ਨੇੜੇ ਪੁਲ ਉਪਰੋਂ ਕੋਈ ਗਰਿੱਲ ਚੋਰੀ ਕਰ ਕੇ ਲੈ ਗਿਆ। ਬਾਅਦ ਵਿੱਚ ਪਤਾ ਲੱਗਾ ਕਿ ਵੀਰੂ ਆਪਣੇ ਅਣਪਛਾਤੇ ਸਾਥੀ ਨਾਲ ਇਹ ਗਰਿੱਲ ਚੋਰੀ ਕਰ ਕੇ ਲੈ ਗਿਆ ਸੀ।