ਪੱਤਰ ਪ੍ਰੇਰਕ
ਰਤੀਆ, 17 ਨਵੰਬਰ
ਸ਼ਹਿਰ ਵਿੱਚ ਲਾਵਾਰਿਸ ਪਸ਼ੂਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਵਾਰਡਾਂ ਦੀਆਂ ਗਲੀਆਂ ਅਤੇ ਸ਼ਹਿਰ ਦੇ ਮੁੱਖ ਚੌਰਾਹਿਆਂ ’ਤੇ ਫਿਰਦੇ ਲਾਵਾਰਿਸ ਪਸ਼ੂਆਂ ਕਾਰਨ ਰਾਤ ਵੇਲੇ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਹਾਲਾਂਕਿ ਸ਼ਹਿਰ ਵਿੱਚ ਸ੍ਰੀ ਕ੍ਰਿਸ਼ਨ ਗਊਸ਼ਾਲਾ, ਗੁਰੂ ਨਾਨਕ ਗਊਸ਼ਾਲਾ ਅਤੇ ਨੰਦੀਸ਼ਾਲਾ ਹੈ ਪਰ ਪ੍ਰਸ਼ਾਸਨ ਦਾ ਸਹਿਯੋਗ ਨਾਲ ਮਿਲਣ ਕਾਰਨ ਆਵਾਰਾ ਫਿਰਦੇ ਪਸ਼ੂਆਂ ਦੀ ਗਿਣਤੀ ਵਧੇੇਰੇ ਹੈ। ਸ੍ਰੀ ਕ੍ਰਿਸ਼ਨ ਗਊਸ਼ਾਲਾ ਦੇ ਸੇਵਾਦਾਰ ਕਿਸ਼ਨ ਜਿੰਦਲ ਨੇ ਕਿਹਾ ਕਿ ਗਊਸ਼ਾਲਾ ਵਿੱਚ ਪਸ਼ੂਆਂ ਦੀ ਸਾਂਭ-ਸੰਭਾਲ ਦੇ ਪ੍ਰਬੰਧ ਕੀਤੇ ਜਾ ਰਹੇ। ਨੰਦੀਸ਼ਾਲਾ ਕਮੇਟੀ ਦੇ ਵਿੱਕੀ ਮੋਂਗਾ ਅਤੇ ਗਿਰਧਾਰੀ ਲਾਲ ਸਿੰਗਲਾ ਨੇ ਕਿਹਾ ਕਿ ਜੇਕਰ ਨਗਰਪਾਲਿਕਾ ਪ੍ਰਸ਼ਾਸਨ ਇਨ੍ਹਾਂ ਪਸ਼ੂਆਂ ਨੂੰ ਫੜ ਕੇ ਨੰਦੀਸ਼ਾਲਾ ਪਹੁੰਚਾਵੇ ਤਾਂ ਸ਼ਹਿਰ ਵਾਸੀਆਂ ਨੂੰ ਲਾਵਾਰਿਸ ਪਸ਼ੂਆਂ ਤੋਂ ਰਾਹਤ ਮਿਲ ਸਕਦੀ ਹੈ।