ਪੱਤਰ ਪ੍ਰੇਰਕ
ਟੋਹਾਣਾ, 7 ਦਸੰਬਰ
ਅਦਾਲਤ ਵਿੱਚ ਚਲ ਰਹੇ ਦਾਜ ਦੇ ਕੇਸ ਦਾ ਪੰਚਾਇਤ ਨਿਪਟਾਰੇ ਲਈ ਨਰਵਾਨਾ ਅਦਾਲਤ ਦੇ ਵਕੀਲ ਚੈਂਬਰ ਵਿੱਚ ਤਲਖ਼ੀ ਹੋਣ ’ਤੇ ਲੜਕੀ ਦੇ ਸਕੇ-ਸਬੰਧੀਆਂ ਵੱਲੋਂ ਕੇਸ ਭੁਗਤ ਰਹੇ ਟੋਹਾਣਾ ਨਿਵਾਸੀ ਸੁਰੇਸ਼ ਦੀ ਭੈਣ ਸੀਮਾ ਨੂੰ ਦੂਜੀ ਮੰਜ਼ਿਲ ਤੋਂ ਕਥਿੱਤ ਤੌਰ ’ਤੇ ਥੱਲੇ ਸੁੱਟ ਦੇਣ ’ਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ’ਤੇ ਡਾਕਟਰਾ ਦੀ ਟੀਮ ਨੇ ਪੀ.ਜੀ.ਆਈ. ਰੋਹਤਕ ਰੈਫ਼ਰ ਕਰ ਦਿੱਤਾ ਹੈ। ਨਰਵਾਨਾ ਪੁਲੀਸ ਨੇ ਜ਼ਖ਼ਮੀ ਲੜਕੀ ਦੇ ਪਿਤਾ ਹਨੂੰਮਾਨ ਸਿੰਘ ਦੀ ਸ਼ਿਕਾਇਤ ’ਤੇ ਵਿਆਹੁਤਾ ਸੰਮੀ, ਸਾਹਿਲ, ਸੰਮੀ ਦੇ ਮਾਮਾ ਤੇ ਉਸਦੀ ਬੇਟੀ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਹਨੂੰਮਾਨ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੇ ਬੇਟੇ ਸੁਰੇਸ਼ ਦੇ ਘਰੇਲੂ ਵਿਵਾਦ ’ਤੇ ਅਦਾਲਤ ਵਿੱਚ ਦਾਜ ਦਾ ਕੇਸ ਚੱਲ ਰਿਹਾ ਹੈ। ਨਰਵਾਨਾ ਪੁਲੀਸ ਮੁਤਾਬਿਕ ਕੇਸ ਦਰਜ ਕੀਤਾ ਗਿਆ ਹੈ। ਜ਼ਖ਼ਮੀ ਲੜਕੀ ਦੇ ਬਿਆਨ ਆਉਣ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।