ਮੇਦਿਨੀਨਗਰ, 12 ਮਈ
ਝਾਰਖੰਡ ਦੇ ਪਲਾਮੂ ’ਚ ਅੱਜ ਹੋਏ ਧਮਾਕੇ ’ਚ ਤਿੰਨ ਨਾਬਾਲਗਾਂ ਸਮੇਤ ਘੱਟੋ ਘੱਟ ਚਾਰ ਜਣਿਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਸੂਬੇ ਦੀ ਰਾਜਧਾਨੀ ਰਾਂਚੀ ਤੋਂ ਤਕਰੀਬਨ 190 ਕਿਲੋਮੀਟਰ ਦੂਰ ਮਨਾਤੂ ਥਾਣੇ ਅਧੀਨ ਪੈਂਦੇ ਇਲਾਕੇ ਵਿਚਲੇ ਇੱਕ ਕਬਾੜਖਾਨੇ ’ਚ ਹੋਇਆ। ਇਹ ਘਟਨਾ ਪਲਾਮੂ ਸਮੇਤ ਚਾਰ ਸੀਟਾਂ ’ਤੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਇੱਕ ਦਿਨ ਪਹਿਲਾਂ ਵਾਪਰੀ ਹੈ। ਪਲਾਮੂ ਦੀ ਐੱਸਪੀ ਰੀਸ਼ਮਾ ਰਾਮੇਸਨ ਨੇ ਦੱਸਿਆ ਕਿ ਇਹ ਘਟਨਾ ’ਚ ਚਾਰ ਜਣਿਆਂ ਦੀ ਮੌਤ ਹੋ ਗਈ ਹੈ। ਉਹ ਘਟਨਾ ਦੀ ਹਰ ਪੱਖ ਤੋਂ ਜਾਂਚ ਕਰ ਰਹੇ ਹਨ। -ਪੀਟੀਆਈ