ਪੱਤਰ ਪ੍ਰੇਰਕ
ਯਮੁਨਾਨਗਰ, 12 ਅਕਤੂਬਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਮਾਡਲ ਟਾਊਨ ਵਿੱਚ ਵਿਧਾਇਕ ਘਣਸ਼ਾਮ ਦਾਸ ਅਰੋੜਾ ਦੇ ਨਿਵਾਸ ਸਥਾਨ ’ਤੇ ਪਹੁੰਚੇ ਅਤੇ ਉਨ੍ਹਾਂ ਦੇ ਛੋਟੇ ਭਰਾ ਰਾਧੇ ਸ਼ਿਆਮ ਮਾਨਕਟਾਲਾ ਦੇ ਅਚਾਨਕ ਦੇਹਾਂਤ ’ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਸਮੁੱਚਾ ਭਾਜਪਾ ਪਰਿਵਾਰ ਦੁੱਖ ਦੀ ਇਸ ਘੜੀ ਵਿੱਚ ਉਨ੍ਹਾਂ ਨਾਲ ਖੜ੍ਹਾ ਹੈ। ਜ਼ਿਕਰਯੋਗ ਹੈ ਕਿ ਵਿਧਾਇਕ ਦੇ ਛੋਟੇ ਭਰਾ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਮੌਕੇ ਮੁੱਖ ਮੰਤਰੀ ਖੱਟਰ ਨਾਲ ਸਿੱਖਿਆ ਮੰਤਰੀ ਕੰਵਰਪਾਲ, ਸਾਬਕਾ ਮੰਤਰੀ ਕਰਨਦੇਵ ਕੰਬੋਜ ਅਤੇ ਅਰਜੁਨ ਸਿੰਘ, ਹਰਿਆਣਾ ਸਮਾਜ ਕਲਿਆਣ ਬੋਰਡ ਦੀ ਚੇਅਰਪਰਸਨ ਰੋਜ਼ੀ ਆਨੰਦ ਮਲਿਕ, ਡਾ. ਰਿਸ਼ੀ ਪਾਲ, ਭਾਜਪਾ ਪ੍ਰਦੇਸ਼ ਬੁਲਾਰਾ ਭਾਰਤ ਭੂਸ਼ਨ ਜੁਆਲ, ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ, ਵਿਪੁਲ ਗਰਗ, ਸਾਬਕਾ ਕੌਂਸਲਰ ਸੰਗੀਤਾ ਸਿੰਘਲ, ਕਰਨੇਸ਼ ਸ਼ਰਮਾ, ਡੀਸੀ ਮੁਕੁਲ ਕੁਮਾਰ, ਐੱਸਡੀਐੱਮ ਦਰਸ਼ਨ ਕੁਮਾਰ ਬਿਸ਼ਨੋਈ, ਐੱਸਪੀ ਕਮਲਦੀਪ ਗੋਇਲ, ਸਿਵਲ ਸਰਜਨ ਡਾ. ਵਿਜੇ ਦਹੀਆ ਅਤੇ ਹੋਰ ਨੇਤਾ ਮੌਜੂਦ ਸਨ।