ਯੇਰੂਸ਼ਲਮ, 23 ਮਈ
ਇਜ਼ਰਾਈਲੀ ਫ਼ੌਜ ਨੇ ਅੱਜ ਕਿਹਾ ਕਿ ਉਸ ਨੇ ਆਪਣੇ ਕਬਜ਼ੇ ਹੇਠਲੇ ਵੈਸਟ ਬੈਂਕ ਵਿੱਚ ਦੋ ਦਿਨਾ ਕਾਰਵਾਈ ਪੂਰੀ ਕਰ ਲਈ ਹੈ। ਉੱਧਰ, ਫ਼ਲਸਤੀਨੀ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਕਾਰਵਾਈ ਵਿੱਚ 12 ਫ਼ਲਸਤੀਨੀਆਂ ਦੀ ਮੌਤ ਹੋ ਗਈ ਜਦਕਿ 25 ਹੋਰ ਜ਼ਖ਼ਮੀ ਹੋ ਗਏ। ਇਜ਼ਰਾਈਲ-ਹਮਾਸ ਦੀ ਜੰਗ ਕਾਰਨ ਪੈਦਾ ਹੋਏ ਤਣਾਅ ਦਾ ਅਸਰ ਲਾਲ ਸਾਗਰ ਵਿੱਚ ਵੀ ਮਹਿਸੂਸ ਕੀਤਾ ਗਿਆ, ਜਿੱਥੇ ਬਾਬ ਅਲ-ਮੰਦੇਬ ਜਲਡਮਰੂ ਨੇੜੇ ਅੱਜ ਇਕ ਮਿਜ਼ਾਈਲ ਆ ਕੇ ਸਮੁੰਦਰੀ ਪਾਣੀ ਵਿੱਚ ਡਿੱਗੀ ਪਰ ਇਸ ਦੌਰਾਨ ਕੋਈ ਨੁਕਸਾਨ ਨਹੀਂ ਹੋਇਆ।