ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 7 ਨਵੰਬਰ
ਸੂਚਨਾ ਜਨ ਸੰਪਰਕ ਤੇ ਭਾਸ਼ਾ ਵਿਭਾਗ ਦਾ ਵਿਸ਼ੇਸ਼ ਪ੍ਰਚਾਰ ਅਭਿਆਨ ਵਿਚ 8 ਨਵੰਬਰ ਤੋਂ ਲੈ ਕੇ 8 ਦਸੰਬਰ ਤੱਕ ਜ਼ਿਲ੍ਹਾ ਕੁਰੂਕਸ਼ੇਤਰ ਦੇ ਹਰ ਪਿੰਡ , ਸ਼ਹਿਰ ਦੇ ਸੈਕਟਰਾਂ ਤੇ ਵਾਰਡਾਂ ਨੂੰ ਕਵਰ ਕਰਨ ਦਾ ਯਤਨ ਕੀਤਾ ਜਾਏਗਾ।
ਜ਼ਿਲ੍ਹਾ ਸੂਚਨਾ ਤੇ ਜਨ ਸੰਪਰਕ ਅਧਿਕਾਰੀ ਡਾ. ਨਰੇਂਦਰ ਸਿੰਘ ਨੇ ਕਿਹਾ ਹੈ ਕਿ ਵਿਭਾਗ ਦੇ ਮਹਾਂ ਨਿਦੇਸ਼ਕ ਡਾ. ਅਮਿਤ ਅਗਰਵਾਲ ਦੇ ਹੁਕਮਾਂ ਮੁਤਾਬਿਕ ਤੇ ਵਧੀਕ ਨਿਦੇਸ਼ਕ ਡਾ. ਕੁਲਦੀਪ ਸੈਣੀ ਦੀ ਅਗਵਾਈ ਵਿੱਚ ਸਰਕਾਰ ਦੇ ਦੋ ਸਾਲ ਪੂਰੇ ਹੋਣੇ ’ਤੇ ਇਹ ਵਿਸ਼ੇਸ਼ ਪ੍ਰਚਾਰ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਭਿਆਨ ਦੌਰਾਨ ਵਿਭਾਗ ਦੀਆਂ ਭਜਨ ਮੰਡਲੀਆਂ ਵੱਲੋਂ ਸੂਬਾ ਸਰਕਾਰ ਦੀਆਂ ਜਨ ਕਲਿਆਣਕਾਰੀ ਨੀਤੀਆਂ ਤੇ ਯੋਜਨਾਵਾਂ ਦਾ ਪ੍ਰਚਾਰ ਪਸਾਰ ਕਰਦੇ ਹੋਏ ਜਨ ਜਨ ਨੂੰ ਜਾਗਰੂਕ ਕੀਤਾ ਜਾਏਗਾ। ਵਿਭਾਗੀ ਪ੍ਰਚਾਰ ਮੰਡਲੀਆਂ ਲੋਕ ਪਰੰਪਰਾ ਦੇ ਮੁਤਾਬਿਕ ਪੂਰਨ ਡਰੈੱਸ ਪਾ ਕੇ ਲੋਕਾਂ ਵਿੱਚ ਜਾਣਗੇ ਤੇ ਲੋਕਾਂ ਨੂੰ ਸਾਰਥਿਕ ਸੰਦੇਸ਼ ਦੇਣਗੇ। ਵਿਭਾਗੀ ਲੋਕ ਕਲਾਕਾਰ ਵਿਕਾਸ ਗੀਤਾਂ ਤੇ ਭਜਨਾਂ ਰਾਹੀਂ ਸਰਕਾਰ ਦੀਆਂ ਉਪਲਭਦੀਆਂ ਦਾ ਵਿਖਿਆਨ ਕਰਨਗੇ। ਜਿਸ ਲਈ ਸ਼ੈਡਯੂਲ ਤਿਆਰ ਕਰ ਲਿਆ ਗਿਆ ਹੈ।