ਦਵਿੰਦਰ ਸਿੰਘ
ਯਮੁਨਾਨਗਰ, 16 ਮਾਰਚ
ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਹਰਿਆਣਾ ਗੌਰਵ ਐਵਾਰਡ ਨਾਲ ਸਨਮਾਨੇ ਸ਼ਾਇਰ ਡਾ. ਰਮੇਸ਼ ਕੁਮਾਰ ਦਾ ਅੱਜ ਇੱਥੇ ਗ੍ਰੇ ਪੇਲੀਕਨ ਹੋਟਲ ਵਿੱਚ ਜਗਾਧਰੀ ਯਮੁਨਾਨਗਰ ਦੇ ਸਾਹਿਤਕਾਰਾਂ ਵੱਲੋਂ ਸਨਮਾਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਹਿੰਦੀ ਦੇ ਸਾਹਿਤਕਾਰ ਡਾ. ਕੰਵਲ ਨੈਨ ਕਪੂਰ ਨੇ ਕਿਹਾ ਕਿ ਡਾ. ਰਮੇਸ਼ ਕੁਮਾਰ ਨੂੰ ਮਿਲੇ ਹਰਿਆਣਾ ਗੌਰਵ ਐਵਾਰਡ ਨਾਲ ਜ਼ਿਲ੍ਹੇ ਦੇ ਸਾਰੇ ਸ਼ਾਇਰ, ਲੇਖਕ ਅਤੇ ਸਾਹਿਤਕਾਰ ਆਪਣੇ ਆਪ ਨੂੰ ਸਨਮਾਨਿਆਂ ਮਹਿਸੂਸ ਕਰ ਰਹੇ ਹਨ। ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਡਿਪਟੀ ਚੇਅਰਮੈਨ ਡਾ. ਐਨਐਸ ਵਿਰਕ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਸਟੇਜ ਸੱਕਤਰ ਦੀ ਭੂਮਿਕਾ ਡਾ. ਬੀ. ਮਦਨਮੋਹਨ ਨੇ ਨਿਭਾਈ। ਡਾ. ਨਿਰਮਲ ਸਿੰਘ ਕੋਮਲ ਦਾ ਕਹਿਣਾ ਸੀ ਕਿ ਡਾ. ਰਮੇਸ਼ ਕੁਮਾਰ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਹਰਿਆਣਾ ਵਿੱਚ ਸੂਬੇ ਦੀ ਦੂਜੀ ਭਾਸ਼ਾ ਦਾ ਦਰਜਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਮੌਕੇ ਡਾ. ਤਿਲਕ ਰਾਜ, ਡਾ. ਅਨਿਲ ਧਵਨ, ਹਰਦੀਪ ਸਿੰਘ ਸੋਖੀ, ਰਿਤੂ ਕੁਮਾਰ, ਅਨਿਲ ਖਾਰਵਨ, ਅਸ਼ੋਕ ਅਗਰਵਾਲ ਨੂਰ, ਹਰਸ਼ ਚੋਪੜਾ ਹਾਜ਼ਰ ਸਨ। ਇਸ ਮੌਕੇ ਡਾ. ਰਮੇਸ਼ ਕੁਮਾਰ ਨੇ ਜਿੱਥੇ ਆਪਣੇ ਜੀਵਨ ਬਾਰੇ ਚਾਨਣ ਪਾਇਆ ਉਥੇ ਆਪਣੀਆਂ ਪੁਰਾਣੀਆਂ ਅਤੇ ਨਵੀਆਂ ਕਵਿਤਾਵਾਂ ਸੁਣਾਈਆਂ। ਇਸ ਮੌਕੇ ਤੇ ਡਾ੦ ਸੁਸ਼ਮਾ ਸਵਰਾਜ, ਡਾ੦ ਤ੍ਰਿਪਤ ਕਪੂਰ, ਪ੍ਰਿੰਸੀਪਲ ਪੀਕੇ ਵਾਜਪਈ, ਡਾ. ਆਰਐੱਸ ਵੋਹਰਾ, ਡਾ. ਐਨਪੀ ਸਿੰਘ, ਰਾਜੀਵ, ਅਸ਼ੋਕ ਕੁਮਾਰ ਅਤੇ ਹੋਰ ਸਾਹਿਤਕਾਰ ਮੌਜੂਦ ਸਨ ।