ਪੱਤਰ ਪ੍ਰੇਰਕ
ਟੋਹਾਣਾ, 7 ਅਕਤੂਬਰ
ਅਨਾਜ ਮੰਡੀ ਟੋਹਾਣਾ ਦੇ ਇਕ ਆੜ੍ਹਤੀ ਵੱਲੋਂ ਕਾਰੋਬਾਰ ਬੰਦ ਕਰ ਦੇਣ ’ਤੇ ਸੈਂਕੜੇ ਕਿਸਾਨਾਂ ਨੇ ਸਕੱਤਰੇਤ ਸਾਹਮਣੇ ਸੰਕੇਤਕ ਧਰਨਾ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਜਾਖਲ-ਮੂਨਕ ਦੇ ਟੋਹਾਣਾ ਦੇ ਕਿਸਾਨਾਂ ਨੇ ਆੜ੍ਹਤੀ ਵੱਲੋਂ 13 ਕਰੋੜ ਰੁਪਏ ਹਜ਼ਮ ਕਰ ਜਾਣ ਤੇ ਕਿਸਾਨ ਤੇ ਸੈਂਕੜੇ ਬੀਬੀਆਂ ਧਰਨੇ ਵਿੱਚ ਸ਼ਾਮਲ ਹੋਈਆਂ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ 13 ਸਤੰਬਰ ਨੂੰ ਐੱਸਡੀਐੱਮ ਨੂੂੰ ਸਾਰੇ ਸਬੂਤਾਂ ਸਮੇਤ ਮੰਗ ਪੱਤਰ ਦਿੱਤਾ ਸੀ ਪਰ ਸਿਟੀ ਪੁਲੀਸ ਨੇ ਜਾਂਚ ਦੀ ਬਜਾਏ ਕੋਈ ਕਾਰਵਾਈ ਨਾ ਕਰਨ ਤੇ ਟੋਹਾਣਾ ਸਕੱਤਰੇਤ ’ਤੇ ਅੱਜ ਸੰਕੇਤਕ ਧਰਨਾ ਦਿੱਤਾ ਜਾ ਰਿਹਾ ਹੈ, ਜੋ ਸ਼ਾਮ 5 ਵਜੇ ਤੱਕ ਚਲਿਆ। ਕਿਸਾਨਾਂ ਨੇ ਐੱਸਡੀਐੱਮ ਟੋਹਾਣਾ, ਡੀਐੱਸਪੀ ਟੋਹਾਣਾ ਨੂੰ ਸਖ਼ਤ ਸ਼ਬਦਾਂ ਵਿੱਚ ਸੰਦੇਸ਼ ਦਿੱਤਾ ਹੈ ਕਿ ਪੀੜਤ ਕਿਸਾਨਾਂ ਦੀ ਮੰਗ ’ਤੇ ਕਾਰਵਾਈ ਨਾ ਹੋਈ ਤਾਂ ਬੀਤੀ ਸਮੇਂ ਵਿੱਚ ਹੋਈਆਂ ਪੰਚਾਇਤਾਂ ਵਿੱਚ ਸ਼ਾਮਲ ਵਪਾਰੀਆਂ ਦੇ ਨਾਂ ਨਸ਼ਰ ਕਰ ਕੇ ਦੋਸ਼ ਲਾਇਆ ਕਿ ਪੀੜਤ ਕਿਸਾਨਾਂ ਨੂੰ ਗੁਮਰਾਹ ਕਰਨ ਲਈ ਪੰਚਾਇਤੀਆਂ ਨੂੰ ਤਲਬ ਕਰ ਕੇ ਸ਼ਪਸਟੀਕਰਨ ਲਿਆ ਜਾਵੇਗਾ। ਕਿਸਾਨਾਂ ਨੇ ਦੋਸ਼ ਲਾਇਆ ਕਿ ਫ਼ਰਾਰ ਆੜ੍ਹਤੀ ਨੇ ਪੰਚਕੂਲਾਂ ਤੇ ਦਿੱਲੀ ਵਿੱਚ ਬੇਨਾਮੀ ਕਾਰਖ਼ਾਨੇ ਲਾਏ ਤੇ ਵਪਾਰ ਕਰ ਰਿਹਾ ਹੈ ਜਦੋਂ ਕਿ ਕਿਸਾਨ ਨਿਆਂ ਲਈ ਧੱਕੇ ਖਾ ਰਹੇ ਹਨ।