ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 1 ਅਕਤੂਬਰ
ਜੇਸੀ ਬੋਸ ਯੂਨੀਵਰਸਿਟੀ ਵਾਈਐੱਮਸੀਏ ਫਰੀਦਾਬਾਦ ਦੇ ਸੰਚਾਰ ਤੇ ਮੀਡੀਆ ਟੈਕਨਾਲੋਜੀ ਵਿਭਾਗ ਵੱਲੋਂ ਗਾਂਧੀ ਜੈਅੰਤੀ ਦੀ ਪੂਰਵ ਸੰਧਿਆ ‘ਤੇ ‘ਆਜ਼ਾਦੀ ਕਾ ਅੰਮ੍ਰਿਤ ਉਤਸਵ’ ਲੜੀ ਦੀ ਸ਼ੁਰੂਆਤ ਕੀਤੀ ਗਈ। ਇਸ ਤਹਿਤ ‘ਰਾਸ਼ਟਰ ਦੇ ਨਾਇਕਾਂ ਨੂੰ ਸਲਾਮ’ ਸਿਰਲੇਖ ਰਾਹੀਂ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਇਸ ਲੜੀ ਵਿੱਚ 88 ਕੌਮੀ ਨਾਇਕਾਂ ਦੇ ਜੀਵਨ ਨਾਲ ਸਬੰਧਿਤ ਵੀਡੀਓ, ਗ੍ਰਾਫਿਕਸ, ਪੋਸਟਰ ਤੇ ਐਨੀਮੇਸ਼ਨ ਲਘੂ ਫਿਲਮਾਂ ਆਉਣ ਵਾਲੇ 11 ਮਹੀਨਿਆਂ, 44 ਹਫਤਿਆਂ ਵਿੱਚ ਆਜ਼ਾਦੀ ਦੇ ਪ੍ਰੇਰਣਾਦਾਇਕ ਵਿਸ਼ੇ ਸ਼ਾਮਲ ਹੋਣਗੇ। ਐਸੋਸੀਏਟ ਪ੍ਰੋਫੈਸਰ ਪਵਨ ਸਿੰਘ ਮਲਿਕ ਨੇ ਕਿਹਾ ਕਿ ਮੁੱਖ ਮਕਸਦ ਮਹਾਤਮਾ ਗਾਂਧੀ ਦੀ ਜੈਅੰਤੀ ਦੀ ਪੂਰਵ ਸੰਧਿਆ ਤੋਂ ਸ਼ੁਰੂ ਹੋਣ ਵਾਲੀ ਲੜੀ ਦੇ ਨਾਲ ਪੱਤਰਕਾਰੀ ਦੇ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਹੈ।