ਪੱਤਰ ਪ੍ਰੇਰਕ
ਯਮੁਨਾਨਗਰ, 17 ਮਈ
ਜ਼ਿਲ੍ਹਾ ਯਮੁਨਾਨਗਰ ਵਿੱਚ ਕਰੋਨਾ ਕਾਰਨ ਹੋਈਆਂ ਮੌਤਾਂ ਵਿੱਚ ਜ਼ਿਆਦਾਤਰ ਵਿਅਕਤੀ ਗ੍ਰਾਮੀਣ ਇਲਾਕਿਆਂ ਨਾਲ ਸਬੰਧਤ ਹਨ। ਅੱਜ ਯਮੁਨਾਨਗਰ ਵਿੱਚ 9 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕਰੋਨਾ ਦੇ 310 ਨਵੇਂ ਕੇਸ ਮਿਲੇ ਹਨ।
ਡਿਪਟੀ ਕਮਿਸ਼ਨਰ ਮੁਕੁਲ ਕੁਮਾਰ ਨੇ ਦੱਸਿਆ ਕਿ ਕਰੋਨਾ ਨਾਲ ਰੂਪ ਨਗਰ ਕਲੋਨੀ ਵਾਸੀ 46 ਸਾਲਾ ਵਿਅਕਤੀ, ਲੇਦੀ ਖਾਦਰ ਵਾਸੀ 58 ਸਾਲਾ ਮਹਿਲਾ, ਸਾਬੇਪੁਰ ਵਾਸੀ 38ਸਾਲਾ ਪੁਰਸ਼, ਧੌਲਰਾ ਵਾਸੀ 58 ਸਾਲਾ ਵਿਅਕਤੀ, ਮਾਡਲ ਕਲੋਨੀ ਵਾਸੀ 63 ਸਾਲਾ ਮਹਿਲਾ, ਚਮਰੋਰ ਵਾਸੀ 65 ਸਾਲਾ ਮਹਿਲਾ, ਪਿੰਡ ਨਾਗਲ ਵਾਸੀ 65 ਸਾਲਾ ਮਹਿਲਾ ਅਤੇ ਪਿੰਡ ਕਾਠਵਾਲਾ ਵਾਸੀ 5 ਸਾਲਾ ਮਹਿਲਾ ਦੀ ਮੲਲਾਜ ਦੇ ਦੌਰਾਨ ਮੌਤ ਹੋ ਗਈ ਹੈ। ਸਿਵਲ ਸਰਜਨ ਡਾ. ਵਿਜੇ ਦਹੀਆ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 2008 ਐਕਟਿਵ ਕਰੋਨਾ ਕੇਸ ਹਨ ਜਿਨ੍ਹਾਂ ਵਿੱਚੋਂ 1505 ਮਰੀਜ਼ਾਂ ਨੂੰ ਘਰਾਂ ਵਿੱਚ ਹੀ ਏਕਾਂਤਵਾਸ ਕੀਤਾ ਗਿਆ ਹੈ।
ਟੋਹਾਣਾ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਹੁੱਣ ਤੱਕ ਕਰੋਨਾ ਨੂੰ ਕੁੱਲ 11428 ਲੋਕ ਕਰੋਨਾ ਹਰਾ ਚੁੱਕੇ ਹਨ। ਸਿਹਤ ਮਹਿਕਮੇ ਮੁਤਾਬਿਕ ਜ਼ਿਲ੍ਹੇ ਵਿੱਚ 3067 ਐਕਟਿਵ ਕੇਸ ਹਨ ਜਿਨ੍ਹਾਂ ਵਿੱਚੋਂ 2789 ਘਰਾਂ ’ਚ ਏਕਾਂਤਵਾਸ ਹਨ ਤੇ 97 ਮਰੀਜ਼ ਹਸਪਤਾਲ ਵਿੱਚ ਜੇਰੇ ਇਲਾਜ਼ ਹਨ। ਅੱਜ ਸੋਮਵਾਰ ਕਰੋਨਾ ਦੇ 251 ਨਵੇਂ ਮਾਮਲੇ ਸਾਹਮਣੇ ਆਏ ਤੇ 8 ਮਰੀਜ਼ਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਫਤਿਹਾਬਾਦ ਵਿੱਚ 41, ਟੋਹਾਣਾ ਵਿੱਚ 14, ਰਤੀਆ ਵਿੱਚ 51, ਭੱਠੂ ਵਿੱਚ 53, ਬੜੋਪਲ ਵਿੱਚ 29, ਭੁਨਾ ਵਿੱਚ 38 ਤੇ ਜਾਖਲ ਵਿੱਚ ਕਰੋਨਾ ਦੇ 25 ਕੇਸ ਮਿਲੇ ਹਨ।
ਸ਼ਹਿਰੀ ਤੇ ਪੇਂਡੂ ਖੇਤਰ ਨੂੰ ਸੈਨੇਟਾਈਜ਼ ਕਰਨ ਲਈ ਮਸ਼ੀਨ ਰਵਾਨਾ
ਨਰਾਇਣਗੜ੍ਹ: ਨਰਾਇਣਗੜ੍ਹ ਇਲਾਕੇ ਵਿੱਚ ਵਧ ਰਹੇ ਕਰੋਨਾ ਕੇਸਾਂ ਦੀ ਗਿਣਤੀ ਦੇ ਮੱਦੇਨਜ਼ਰ ਭਾਜਪਾ ਦੀ ਜ਼ਿਲ੍ਹਾ ਉਪ ਪ੍ਰਧਾਨ ਮਹਿਲਾ ਮੋਰਚਾ ਸੁਮਨ ਸੈਣੀ ਨੇ ਸ਼ਹਿਰੀ ਤੇ ਪੇਂਡੂ ਖੇਤਰਾਂ ਨੂੰ ਸੈਨੇਟਾਈਜ਼ਡ ਕਰਵਾਉਣ ਲਈ ਮਸ਼ੀਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਸੁਮਨ ਸੈਣੀ ਦਾ ਕਹਿਣਾ ਸੀ ਕਿ ਕਰੋਨਾ ਦੀ ਇਹ ਦੂਜੀ ਲਹਿਰ ਚੱਲ ਰਹੀ ਹੈ ਜੋ ਭਿਆਨਕ ਰੂਪ ਲੈ ਰਹੀ ਹੈ ਅਤੇ ਉਹ ਸਾਰਿਆਂ ਨੂੰ ਅਪੀਲ ਕਰਦੇ ਹਨ ਕਿ ਉਹ ਕਰੋਨਾ ਗਾਈਡਲਾਈਨ ਦੀ ਪਾਲਣਾ ਕਰਨ ਤੇ ਜ਼ਰੂਰੀ ਕੰਮ ’ਤੇ ਹੀ ਆਪਣੇ ਘਰਾਂ ਵਿੱਚੋਂ ਬਾਹਰ ਨਿਕਲਣ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਕਰੋਨਾ ਦੇ ਕੇਸ ਵਧਦੇ ਜਾ ਰਹੇ ਹਨ ਜਿਸਦੇ ਮੱਦੇਨਜ਼ਰ ਇਨ੍ਹਾਂ ਇਲਾਕਿਆਂ ਨੂੰ ਸੈਨੇਟਾਈਜ਼ ਕਰਵਾਉਣ ਲਈ ਇਹ ਮਸ਼ੀਨ ਰਵਾਨਾ ਕੀਤੀ ਗਈ ਹੈ। – ਪੱਤਰ ਪ੍ਰੇਰਕ
ਜਜਪਾ ਦੇ ਸੂਬਾ ਪ੍ਰਧਾਨ ਵੱਲੋਂ ਸਰਕਾਰੀ ਹਸਪਤਾਲ ਦਾ ਦੌਰਾ
ਪਿਹੋਵਾ: ਜਨਨਾਇਕ ਜਨਤਾ ਪਾਰਟੀ ਦੇ ਬੁੱਧੀਜੀਵੀ ਸੈੱਲ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਰਣਧੀਰ ਸਿੰਘ ਨੇ ਅੱਜ ਸਰਕਾਰੀ ਹਸਪਤਾਲ ਪਿਹੌਵਾ ਦਾ ਦੌਰਾ ਕੀਤਾ ਅਤੇ ਕਰੋਨਾ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਐਸਐਮਓ ਡਾ. ਲਲਿਤ ਕਲਸਨ ਨਾਲ ਗੱਲ ਕੀਤੀ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਇਸ ਵਿਸ਼ਵਵਿਆਪੀ ਮਹਾਮਾਰੀ ਵਿਚ ਲੋਕਾਂ ਦੇ ਨਾਲ-ਨਾਲ ਜਨਤਾ ਨੂੰ ਵੀ ਅੱਗੇ ਆਉਣਾ ਪਏਗਾ ਅਤੇ ਡਾਕਟਰਾਂ। ਪ੍ਰੋਫੈਸਰ ਰਣਧੀਰ ਸਿੰਘ ਨੇ ਪਾਰਟੀ ਦਫ਼ਤਰ ਵਿੱਚ ਪਾਰਟੀ ਵਰਕਰਾਂ ਨੂੰ ਕਰੋਨਾ ਯੋਧਾ ਬਣ ਕੇ ਅੱਗੇ ਆਉਣ ਅਤੇ ਸਮਾਜ ਵਿੱਚ ਇਸ ਮਹਾਮਾਰੀ ਦੇ ਸੰਦਰਭ ਵਿੱਚ ਜਾਗਰੂਕਤਾ ਫੈਲਾਉਣ ਅਤੇ ਕਰੋਨਾ ਪੀੜਤਾਂ ਦੀ ਹਰ ਸੰਭਵ ਸਹਾਇਤਾ ਕਰਨ ਦੀ ਅਪੀਲ ਕੀਤੀ। -ਪੱਤਰ ਪ੍ਰੇਰਕ