ਮੁਕੇਰੀਆਂ: ਮਾਲ ਅਧਿਕਾਰੀਆਂ ਵੱਲੋਂ ਜ਼ਮੀਨਾਂ ਦੀਆਂ ਨਿਸ਼ਾਨਦੇਹੀਆਂ ਦੇ ਮਾਮਲੇ ’ਚ ਕਿਸਾਨਾਂ ਦੀ ਖੱਜਲ-ਖੁਆਰੀ ਨੂੰ ਭ੍ਰਿਸ਼ਟਾਚਾਰ ਦਾ ਨੰਗਾ ਚਿੱਟਾ ਰੂਪ ਦੱਸਦਿਆਂ ਕੁੱਲ ਹਿੰਦ ਕਿਸਾਨ ਸਭਾ ਨੇ ਤੁਰੰਤ ਨਿਸ਼ਾਨਦੇਹੀਆਂ ਨਾ ਕਰਨ ’ਤੇ ਤਿੱਖੇ ਸੰਘਰਸ਼ ਅਤੇ ਮਾਲ ਅਧਿਕਾਰੀ ਦਾ ਪੁਤਲਾ ਫੂਕਣ ਦੀ ਚਿਤਾਵਨੀ ਦਿੱਤੀ ਹੈ। ਤਹਿਸੀਲਦਾਰ ਜਗਤਾਰ ਸਿੰਘ ਨੇ ਕਿਹਾ ਕਿ ਨਿਸ਼ਾਨਦੇਹੀਆਂ ਸਮਾਂਬੱਧ ਕੀਤੀਆਂ ਜਾ ਰਹੀਆਂ ਹਨ, ਜੇਕਰ ਕਿਧਰੇ ਕੋਈ ਰੁਕਾਵਟ ਹੋਈ ਤਾਂ ਦੂਰ ਕਰਨ ਲਈ ਹੇਠਲੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਜਾਣਗੀਆਂ।
-ਪੱਤਰ ਪ੍ਰੇਰਕ