ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 13 ਸਤੰਬਰ
ਪੁਲੀਸ ਨੇ ਲੋਕਾਂ ਦੇ ਏ.ਟੀ.ਐੱਮ. ਕਾਰਡ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ।
ਥਾਣਾ ਮੁਖੀ ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਕੇਵਲ ਸਰੂਪ ਵਾਸੀ ਸਿੰਗੜੀਵਾਲ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਜਦ ਉਹ ਐੱਸ.ਬੀ.ਆਈ. ਬੈਂਕ ਖੁਰਦਪੁਰ ਦੇ ਏ.ਟੀ.ਐੱਮ ਤੋਂ ਪੈਸੇ ਕਢਵਾਉਣ ਲੱਗਿਆ ਤਾਂ ਉੱਥੇ ਮੌਜੂਦ ਦੋ ਨੌਜਵਾਨਾਂ ਨੇ ਉਸ ਦਾ ਏ.ਟੀ.ਐੱਮ. ਕਾਰਡ ਖੋਹ ਕੇ ਦੌੜਨ ਦੀ ਕੋਸ਼ਿਸ਼ ਕੀਤੀ। ਇਸ ’ਤੇ ਉੱਥੇ ਖੜ੍ਹੇ ਲੋਕਾਂ ਨੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਦੀਪਕ ਕੁਮਾਰ ਹਾਲ ਵਾਸੀ ਉਪਕਾਰ ਨਗਰ ਮੁਸਲਿਮ ਕਲੋਨੀ ਰੋਡ ਲੰਮਾ ਪਿੰਡ ਜਲੰਧਰ ਅਤੇ ਦੂਸਰੇ ਦੀ ਪਛਾਣ ਕਮਲੇ ਆਲਮ ਹਾਲ ਵਾਸੀ ਉਪਕਾਰ ਨਗਰ ਮੁਸਲਿਮ ਕਲੋਨੀ ਰੋਡ ਲੰਮਾ ਪਿੰਡ ਜਲੰਧਰ ਵਜੋਂ ਹੋਈ ਹੈ। ਪੁਲੀਸ ਨੇ ਦੀਪਕ ਦੀ ਜੇਬ ਵਿੱਚੋ 22 ਏ.ਟੀ.ਐਮ ਕਾਰਡ ਅਤੇ ਕਮਲੇ ਆਲਮ ਦੀ ਜੇਬ ਵਿੱਚੋਂ 14 ਏ.ਟੀ.ਐਮ ਕਾਰਡ ਬਰਾਮਦ ਕੀਤੇ। ਪੁਲੀਸ ਨੂੰ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਕੇਸ ਦਰਜ ਕਰ ਲਿਆ ਹੈ।