ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 9 ਅਕਤੂਬਰ
ਥਾਣਾ ਲਾਂਬੜਾਂ ਅਧੀਨ ਪੈਂਦੇ ਤਾਜਪੁਰ ਦੀ ਚਰਚ ਤੋਂ ਲਾਪਤਾ ਹੋਇਆ ਬਜ਼ੁਰਗ ਮੁੰਨਾ ਲਾਲ ਆਪਣੇ ਸਹੁਰਾ ਪਿੰਡ ਮਾਹਰੇਰਾ ਪਹੁੰਚ ਗਿਆ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਸੁਰਿੰਦਰਪਾਲ ਧੋਗੜੀ ਨੇ ਦੱਸਿਆ ਕਿ 3 ਅਕਤੂਬਰ ਨੂੰ ਥਾਣਾ ਲਾਬੜਾ ’ਚ ਅਸ਼ੀਸ਼ ਕੁਮਾਰ ਵਾਸੀ ਵਿਧੀਪੁਰ ਕਚੋਰਾ ਉਤਰ ਪ੍ਰਦੇਸ਼ ਨੇ ਸ਼ਿਕਾਇਤ ਦਰਜ ਕਰਵਾਈ ਸੀ ਉਸ ਦਾ ਸਹੁਰਾ ਮੁੰਨਾ ਲਾਲ ਤਾਜਪੁਰ ਚਰਚ ’ਚ ਇਲਾਜ ਕਰਵਾਉਣ ਲਈ ਆਇਆ ਸੀ ਜੋ ਕਿ ਹੁਣ ਲਾਪਤਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ ਥਾਣਾ ਲਾਬੜਾ ਦੇ ਮੁਖੀ ਅਮਨ ਸੈਣੀ ਨੇ ਮੁੰਨਾ ਲਾਲ ਦੇ ਹੋਰ ਪੁਲੀਸ ਸਟੇਸ਼ਨਾਂ ’ਚ ਇਸ਼ਤਿਹਾਰ ਲਗਵਾਏ ਤੇ ਉਸ ਦੀ ਭਾਲ ਲਈ ਟੀਮਾਂ ਬਣਾ ਕੇ ਵੱਖ ਵੱਖ ਥਾਵਾਂ ’ਤੇ ਭੇਜਿਆ ਸੀ। ਉਨ੍ਹਾਂ ਦੱਸਿਆ ਅੱਜ ਬਬਲੂ ਪੁੱਤਰ ਮੁਨਸ਼ੀ ਲਾਲ ਵਾਸੀ ਨਦਰਾਈ ਨੇ ਥਾਣਾ ਮੁਖੀ ਨੂੰ ਫੋਨ ’ਤੇ ਦੱਸਿਆ ਕਿ ਮੁੰਨਾ ਲਾਲ ਸਿੱਧਾ ਸਾਧਾ ਵਿਅਕਤੀ ਹੈ ਤੇ ਤਾਜਪੁਰ ’ਚ ਭੀੜ ਦੇਖ ਕੇ ਉਹ ਪੈਦਲ ਰੇਲਵੇ ਸਟੇਸ਼ਨ ਜਲੰਧਰ ਆ ਗਿਆ ਤੇ ਇੱਕ ਟੀਟੀ ਦੀ ਸਹਾਇਤਾ ਨਾਲ ਉਹ ਦਿੱਲੀ ਪਹੁੰਚਿਆ ਤੇ ਉਥੇ ਮਥੁਰਾ ਪਹੁੰਚਿਆ ਤੇ ਬਾਅਦ ’ਚ ਉਹ ਆਪਣੇ ਸਹੁਰੇ ਪਿਡ ਮਾਹਰੇਰਾ ਪਹੁੰਚ ਗਿਆ।