ਫਗਵਾੜਾ: ਬਸਪਾ-ਅਕਾਲੀ ਗਠਜੋੜ ਦੇ ਫਗਵਾੜਾ ਵਿਧਾਨ ਸਭਾ ਹਲਕੇ ਤੋਂ ਸਾਂਝੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਦੀ ਚੋਣ ਮੁਹਿੰਮ ਦੌਰਾਨ ਸਾਬਕਾ ਬਲਾਕ ਸਮਿਤੀ ਮੈਂਬਰ ਸੁਖਵਿੰਦਰ ਸਿੰਘ ਸ਼ੇਰਗਿਲ ਨੇ ਮੁੜ ਬਸਪਾ ’ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਸ਼ੇਰਗਿਲ ਦਾ ਬਸਪਾ ਵਿੰਚ ਸ਼ਾਮਲ ਹੋਣ ਤੇ ਗੜ੍ਹੀ ਜੋ ਕਿ ਪਾਰਟੀ ਦੇ ਸੂਬਾ ਪ੍ਰਧਾਨ ਵੀ ਹਨ ਨੇ ਮਾ. ਹਰਭਜਨ ਸਿੰਘ ਬਲਾਲੋਂ ਸੂਬਾ ਜਨਰਲ ਸਕੱਤਰ ਤੋਂ ਇਲਾਵਾ ਸੀਨੀਅਰ ਅਕਾਲੀ ਆਗੂਆਂ ਜਥੇਦਾਰ ਸਰਵਨ ਸਿੰਘ ਕੁਲਾਰ, ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ ਤੇ ਸਾਬਕਾ ਕੌਂਸਲਰ ਗੇਜੂ ਵਾਲੀਆ ਦੀ ਹਾਜ਼ਰੀ ਵਿੱਚ ਸਨਮਾਨ ਕੀਤਾ। ਇਸੇ ਦੌਰਾਨ ਸੁਖਵਿੰਦਰ ਸਿੰਘ ਸ਼ੇਰਗਿਲ ਨੂੰ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਕਪੂਰਥਲਾ ਦਾ ਇੰਚਾਰਜ ਵੀ ਥਾਪਿਆ ਗਿਆ। ਇਸ ਮੌਕੇ ਇੰਜੀਨੀਅਰ ਪ੍ਰਦੀਪ ਮੱਲ, ਪਰਮਿੰਦਰ ਬੋਧ ਭੁੱਲਾਰਾਈ ਦਿਹਾਤੀ ਪ੍ਰਧਾਨ, ਬਲਵਿੰਦਰ ਬੋਧ ਸ਼ਹਿਰੀ ਪ੍ਰਧਾਨ ਬਸਪਾ ਹਾਜ਼ਰ ਸਨ। -ਪੱਤਰ ਪ੍ਰੇਰਕ