ਨਿੱਜੀ ਪੱਤਰ ਪ੍ਰੇਰਕ
ਜਲੰਧਰ, 15 ਸਤੰਬਰ
‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਚੱਲ ਰਹੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਲਗਭਗ 1700 ਖਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਖੇਡ ਦੇ ਜੌਹਰ ਦਿਖਾਏ। ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਲਵਜੀਤ ਸਿੰਘ ਨੇ ਦੱਸਿਆ ਕਿ ਤੈਰਾਕੀ 400 ਮੀਟਰ ਫ੍ਰੀ ਸਟਾਈਲ ਅੰਡਰ 21 ਲੜਕੇ ਵਿੱਚ ਪੰਜਾਬ ਪੁਲੀਸ ਦੇ ਮੁਨੀਸ਼ ਕੁਮਾਰ ਨੇ ਪਹਿਲਾ, ਦੋਆਬਾ ਕਾਲਜ ਦੇ ਦੇਵਿਨ ਸ਼ਰਮਾ ਨੇ ਦੂਜਾ ਅਤੇ ਇਨੋਸੈਂਟ ਹਾਰਟ ਸਕੂਲ ਦੇ ਤਨੁਲ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 400 ਮੀ. ਫ੍ਰੀ ਸਟਾਈਲ ਵਿਚ ਐਸ.ਜੀ.ਜੀ.ਐਸ. ਦੀ ਮਾਨਸੀ ਪਹਿਲੇ, ਪੁਲਿਸ ਡੀ.ਏ.ਵੀ. ਦੀ ਕਿਰਤ ਕੌਰ ਦੂਜੇ ਅਤੇ ਐਚ.ਐਮ.ਵੀ. ਕਾਲਜ ਦੀ ਨੀਤੂ ਤੀਜੇ ਸਥਾਨ ’ਤੇ ਰਹੀ।
ਹਾਕੀ ਮੁਕਾਬਲਿਆਂ ’ਚ ਅੰਡਰ-14 ਲੜਕਿਆਂ ਦੇ ਫਾਈਨਲ ਵਿੱਚ ਸੁਰਜੀਤ ਹਾਕੀ ਅਕੈਡਮੀ ਨੇ ਏਕਨੂਰ ਹਾਕੀ ਅਕੈਡਮੀ ਤੇਹਾਂਗ ਨੂੰ 6-0 ਨਾਲ ਹਰਾਇਆ। ਸਪੋਰਟਸ ਕਲੱਬ ਸਾਰੇਨ ਨੇ ਦੋਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੂੰ ਕਾਂਸੀ ਦੇ ਤਗਮੇ ਲਈ 4-0 ਨਾਲ ਹਾਰ ਦਿੱਤੀ। ਅੰਡਰ-14 ਲੜਕੀਆਂ ਦੇ ਫਾਈਨਲ ਵਿੱਚ ਦੋਆਬਾ ਖਾਲਸਾ ਸ.ਸ. ਸਕੂਲ ਨੇ ਸੁਰਜੀਤ ਹਾਕੀ ਅਕੈਡਮੀ ਨੂੰ 3-0 ਨਾਲ ਹਰਾਇਆ ਜਦਕਿ ਧਨੋਵਾਲੀ ਹਾਕੀ ਅਕੈਡਮੀ ਨੇ ਧਾਰੀਵਾਲ ਕਲੱਬ ਨੂੰ 2-0 ਨਾਲ ਪਛਾੜਿਆ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ‘ਖੇਡਾਂ ਵਤਨ ਪੰਜਾਬ ਦੀਆਂ’ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਚੌਥੇ ਦਿਨ ਕਿੱਕ ਬਾਕਸਿੰਗ, ਦੌੜ, ਕਬੱਡੀ ਨੈਸ਼ਨਲ ਸਟਾਈਲ, ਹੈਂਡਬਾਲ, ਫੁੱਟਬਾਲ ਦੇ ਮੁਕਾਬਲੇ ਕਾਫ਼ੀ ਦਿਲਚਸਪ ਰਹੇ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਿੱਕ ਬਾਕਸਿੰਗ ਅੰਡਰ-17 ਲੜਕੀਆਂ ਦੇ 50 ਕਿਲੋ ਭਾਰ ਵਰਗ ਵਿਚ ਰਾਜ ਕੁਮਾਰੀ ਪਹਿਲੇ, ਕਰਿਤਿਕਾ ਦੂਜੇ, ਅੰਕਿਤਾ ਅਤੇ ਸਮਰਿਤੀ ਤੀਜੇ ਸਥਾਨ ’ਤੇ ਰਹੀਆਂ। 55 ਕਿਲੋ ਭਾਰ ਵਰਗ ਵਿਚ ਪ੍ਰਾਚੀ ਪਹਿਲੇ, ਹਰਪ੍ਰੀਤ ਦੂਜੇ, ਖੁਸ਼ੀ ਤੇ ਮਹਿਕ ਤੀਜੇੇ ਸਥਾਨ ’ਤੇ ਰਹੀਆਂ। 60 ਕਿਲੋ ਭਾਰ ਵਰਗ ਵਿਚ ਕੁਲਬੀਰ ਕੌਰ ਪਹਿਲੇ, ਮਾਨਵੀ ਦੂਜੇ ਸਥਾਨ ’ਤੇ ਰਹੀ। 65 ਕਿਲੋ ਭਾਰ ਵਰਗ ’ਚ ਹਰਮਨ ਕੁਮਾਰੀ ਤੇ 65 ਕਿੱਲੋ ਤੋਂ ਵੱਧ ਭਾਰ ਵਰਗ ਵਿੱਚ ਗੁਰਲੀਨ ਸ਼ਾਹੀ ਜੇਤੂ ਰਹੀ।