ਪੱਤਰ ਪ੍ਰੇਰਕ
ਸ਼ਾਹਕੋਟ, 28 ਫਰਵਰੀ
ਹਰ-ਹਰ ਮਹਾਦੇਵ ਕਲੱਬ ਸ਼ਾਹਕੋਟ ਵੱਲੋਂ ਕਸਬਾ ਵਾਸੀਆਂ ਦੇ ਸਹਿਯੋਗ ਨਾਲ ਮਹਾ ਸ਼ਿਵਰਾਤਰੀ ਨੂੰ ਸਮਰਪਿਤ ਕੱਢੀ ਗਈ ਸੋਭਾ ਯਾਤਰਾ ਦਾ ਉਦਘਾਟਨ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਲੋਂ ਕੀਤਾ ਗਿਆ। ਸੋਭਾ ਯਾਤਰਾ ਗਾਂਧੀ ਚੌਕ ਤੋਂ ਸ਼ੁਰੂ ਹੋ ਕੇ ਕਸਬੇ ਦੀ ਪਰਿਕਰਮਾ ਕਰਦੀ ਹੋਈ ਮੁੜ ਇੱਥੇ ਆ ਕੇ ਸਮਾਪਤ ਹੋਈ। ਇਸ ਮੌਕੇ ਅਕਾਲੀ ਆਗੂ ਬਚਿੱਤਰ ਸਿੰਘ ਕੋਹਾੜ, ‘ਆਪ’ ਆਗੂ ਰਤਨ ਸਿੰਘ ਕਾਕੜ ਕਲਾਂ, ਪ੍ਰਦੀਪ ਡੱਬ, ਸਤੀਸ਼ ਰਿਹਾਨ, ਬੂਟਾ ਕਲਸੀ, ਰਾਜ ਕੁਮਾਰ ਰਾਜੂ ਅਤੇ ਦਿਵਯ ਜਯੋਤੀ ਜਾਗਰਣ ਸੰਸਥਾ ਦੇ ਸਵਾਮੀ ਰਾਮੇਸ਼ਵਰਨੰਦ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਕਾਦੀਆਂ (ਪੱਤਰ ਪ੍ਰੇਰਕ): ਕਾਦੀਆਂ ਵਿੱਚ ਮਹਾਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਮੌਕੇ ਅੱਜ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਅਕਾਲੀ ਦਲ (ਬਾਦਲ) ਹਲਕਾ ਵਿਧਾਨ ਸਭਾ ਕਾਦੀਆਂ ਦੇ ਉਮੀਦਵਾਰ ਗੁਰਇਕਬਾਲ ਸਿੰਘ ਮਾਹਲ ਸਮੇਤ ਅਨੇਕ ਆਗੂਆਂ ਨੇ ਸ਼ੋਭਾ ਯਾਤਰਾ ਵਿੱਚ ਸ਼ਿਰਕਤ ਕੀਤੀ ਅਤੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ। ਇਸ ਜੋਗਿੰਦਰਪਾਲ ਭੁੱਟੋ, ਕੁਲਵਿੰਦਰ ਕੌਰ, ਐੱਮਸੀ ਅਸ਼ੋਕ ਕੁਮਾਰ, ਬਿਕਰਮਜੀਤ ਸਿੰਘ ਮਾਹਲ, ਅਸ਼ੋਕ ਪ੍ਰਭਾਕਰ, ਸੋਮ ਨਾਥ, ਅਸ਼ੋਕ ਭਾਟੀਆ ਆਦਿ ਮੌਜੂਦ ਸਨ।
ਭਿੱਖੀਵਿੰਡ (ਪੱਤਰ ਪ੍ਰੇਰਕ): ਸ਼ਿਵਰਾਤਰੀ ਕਮੇਟੀ ਭਿੱਖੀਵਿੰਡ ਅਤੇ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਕਮੇਟੀ ਵਲੋਂ ਅੱਜ ਭਿੱਖੀਵਿੰਡ ਸ਼ਹਿਰ ਦੇ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਵਿਚੋਂ ਪ੍ਰਧਾਨ ਸੰਦੀਪ ਕੁਮਾਰ ਚੋਪੜਾ ਦੀ ਅਗਵਾਈ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ
ਕਾਹਨੂੰਵਾਨ (ਪੱਤਰ ਪ੍ਰੇਰਕ): ਕਸਬੇ ਦੇ ਇਤਿਹਾਸ ਤੇ ਪ੍ਰਾਚੀਨ ਮੰਦਰ ਤੋਂ ਸ਼ਿਵਰਾਤਰੀ ਮੌਕੇ ਸ਼ੋਭਾ ਯਾਤਰਾ ਕੱਢੀ ਗਈ। ਇਸ ਦੀ ਅਗਵਾਈ ਮਹੰਤ ਮਹੇਸ਼ ਨਾਥ ਤੇ ਮਹੰਤ ਨਰਸਿੰਘ ਦਾਸ ਨੇ ਕੀਤੀ। ਇਹ ਸ਼ੋਭਾ ਯਾਤਰਾ ਸਥਾਨਕ ਕਸਬੇ ਦੇ ਵੱਖ ਵੱਖ ਧਾਰਮਿਕ ਸਥਾਨਾਂ ਨਾਗ ਮੰਦਰ, ਬਾਬਾ ਬਾਲਕ ਨਾਥ ਮੰਦਰ, ਗੁਫ਼ਾ ਮੰਦਰ, ਸ਼ਿਵਾਲਾ ਮੰਦਰ, ਸਵਰਗ ਧਾਮ ਮੰਦਰ, ਸੀਤਲਾ ਮਾਤਾ ਮੰਦਰ ਤੋਂ ਹੁੰਦੀ ਹੋਈ।