ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 23 ਅਕਤੂਬਰ
ਇਲਾਕਾ ਦਾ ਸਭ ਤੋਂ ਵੱਡਾ ਅਤੇ ਮਸ਼ਹੂਰ ਬਾਬਾ ਬਲਰਾਜ ਛਿੰਝ ਮੇਲਾ 25 ਅਕਤੂਬਰ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੇਲੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਹਿੱਤ ਬਾਬਾ ਬਲਰਾਜ ਮੰਦਰ ਅਤੇ ਮੇਲਾ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਰਾਣਾ ਰਣਦੀਪ ਕੌਸ਼ਲ ਅਤੇ ਰਾਣਾ ਦਿਲਾਵਰ ਸਿੰਘ ਨੂੰ ਸਰਬਸੰਮਤੀ ਨਾਲ ਕ੍ਰਮਵਾਰ ਪ੍ਰਧਾਨ ਅਤੇ ਚੇਅਰਮੈਨ ਚੁਣ ਲਿਆ ਗਿਆ। ਬਾਕੀ ਮੈਂਬਰਾਂ ਵਿੱਚ ਜਗਦੀਪ ਰਾਣਾ ਅਤੇ ਵਿਸ਼ਵਜੀਤ ਰਾਣਾ ਨੂੰ ਉੱਪ ਚੇਅਰਮੈਨ, ਲਲਿਤ ਰਾਣਾ ਨੂੰ ਸਕੱਤਰ, ਵਿਜੈ ਠਾਕੁਰ ਅਤੇ ਗੋਰਾ ਨੂੰ ਉਪ ਸਕੱਤਰ, ਅਮਿਤ ਕੌਸ਼ਲ ਨੂੰ ਖਜ਼ਾਨਚੀ, ਸ਼ਕਤੀ ਰਾਣਾ ਨੂੰ ਉਪ ਖ਼ਜ਼ਾਨਚੀ, ਐਡਵੋਕੇਟ ਪੁਸ਼ਪ ਰਾਣਾ ਨੂੰ ਕਾਨੂੰਨੀ ਸਲਾਹਕਾਰ ਬਣਾਇਆ ਗਿਆ। ਇਸ ਤੋਂ ਇਲਾਵਾ ਰਾਣਾ ਜਗਦੀਸ਼ ਸਿੰਘ, ਸੁਰੇਸ਼ ਕੁਮਾਰ, ਅਨਿਲ ਕੁਮਾਰ ਬੌਬੀ, ਬੁੱਧ ਸਿੰਘ ਰਾਣਾ, ਸੁਖਦੇਵ ਸਿੰਘ, ਰੋਹਿਤ ਰਾਣਾ ਬਾਦਲ, ਸੰਜੀਵ ਰਾਣਾ, ਕੰਵਰ ਰਾਣਾ, ਪਾਲੀ ਰਾਣਾ, ਜਿੰਦਰ ਰਜਵਾੜਾ, ਰਾਣਾ ਹਰਵਿੰਦਰ ਪਾਲ ਸਿੰਘ, ਭਵਾਨੀ ਸਿੰਘ, ਆਦਿੱਤਿਆ ਰਾਣਾ ਅਤੇ ਨਰੇਸ਼ ਕੁਮਾਰ ਆਦਿ ਪਤਵੰਤਿਆਂ ਨੂੰ ਕਮੇਟੀ ਦੇ ਪ੍ਰਬੰਧਕ ਮੈਂਬਰਾਂ ਵਜੋਂ ਚੁਣਿਆ ਗਿਆ।