ਭੁਲੱਥ: ਸਰਕਾਰੀ ਕਾਲਜ ਭੁਲੱਥ ਵਿੱਚ ਪੰਜਾਬੀ ਦੇ ਪ੍ਰਸਿੱਧ ਕਵੀ ਪ੍ਰੋ. ਕੁਲਵੰਤ ਸਿੰਘ ਦੀ ਤੀਸਰੀ ਕਾਵਿ ਪੁਸਤਕ ‘ਦੋ-ਕਵਿਤਾਵਾਂ’ ਲੋਕ-ਅਰਪਣ ਕੀਤੀ ਗਈ। ਪ੍ਰਿੰਸੀਪਲ ਅਮਰਜੀਤ ਸਿੰਘ ਤੇ ਕਾਲਜ ਸਟਾਫ਼ ਵੱਲੋਂ ਕਾਲਜ ਦੇ ਸਾਬਕਾ ਪ੍ਰੋਫੈਸਰ ਅਤੇ ਕਵੀ ਪ੍ਰੋ. ਕੁਲਵੰਤ ਸਿੰਘ ਦਾ ਕਾਲਜ ਕੈਂਪਸ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਵਾਈਸ ਪ੍ਰਿੰਸੀਪਲ ਸੁਖਵਿੰਦਰ ਸਾਗਰ ਨੇ ਪ੍ਰੋ. ਕੁਲਵੰਤ ਸਿੰਘ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਡਾ. ਮੁਖਵੀਰ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਸਮਾਗਮ ਵਿੱਚ ਪ੍ਰਿੰਸੀਪਲ ਅਤੇ ਕਾਲਜ ਸਟਾਫ਼ ਵੱਲੋਂ ਪ੍ਰੋ. ਕੁਲਵੰਤ ਸਿੰਘ ਅਤੇ ਆਪਣੀ ਕੈਨੇਡਾ ਤੋਂ ਫੇਰੀ ਤੋਂ ਪਰਤੇ ਮਲਕੀਤ ਸਿੰਘ ਨੂੰ ਸਨਮਾਨ-ਚਿੰਨ੍ਹ ਭੇਟ ਕੀਤੇ ਗਏ। -ਪੱਤਰ ਪ੍ਰੇਰਕ