ਯੂਰੀਆ ਖਾਦ ਨਾ ਮਿਲਣ ਕਾਰਨ ਕਿਸਾਨਾਂ ’ਚ ਭਾਰੀ ਰੋਹ

ਯੂਰੀਆ ਖਾਦ ਨਾ ਮਿਲਣ ਕਾਰਨ ਕਿਸਾਨਾਂ ’ਚ ਭਾਰੀ ਰੋਹ

ਗੁਰਦੇਵ ਸਿੰਘ ਗਹੂੰਣ

ਬਲਾਚੌਰ, 24 ਜਨਵਰੀ

ਸਹਿਕਾਰੀ ਸੁਸਾਇਟੀਆਂ ਨੇ ਕਿਸਾਨਾਂ ਨੂੰ ਯੂਰੀਆ ਖਾਦ ਦੇਣ ਤੋਂ ਪਹਿਲਾਂ ਹੀ ਹੱਥ ਖੜ੍ਹੇ ਕੀਤੇ ਹੋਏ ਹਨ ਅਤੇ ਕਿਸਾਨਾਂ ਨੂੰ ਯੂਰੀਆ ਖਾਦ ਡੀਲਰਾਂ ਕੋਲੋਂ ਵੀ ਪੂਰੀ ਖਾਦ ਨਹੀਂ ਮਿਲ ਰਹੀ।ਇਲਾਕੇ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਡੀਲਰਾਂ ਵੱਲੋਂ ਉਨ੍ਹਾਂ ਨੂੰ ਆਧਾਰ ਕਾਰਡ ਉੱਤੇ ਸਿਰਫ 2 ਥੈਲੇ ਖਾਦ ਦਿੱਤੀ ਜਾਂਦੀ ਹੈ ਅਤੇ ਕੰਪਨੀਆਂ ਵੱਲੋਂ ਯੂਰੀਆ ਖਾਦ ਦਾ ਥੈਲਾ 50 ਕਿਲੋ ਦੀ ਥਾਂ 45 ਕਿਲੋ ਦਾ ਭਰਨ ਕਾਰਨ ਉਨ੍ਹਾਂ ਨੂੰ ਜ਼ਿਆਦਾ ਥੈਲਿਆਂ ਦੀ ਜ਼ਰੂਰਤ ਪੈ ਰਹੀ ਹੈ, ਜੋ ਕਿ ਪੂਰੀ ਨਹੀਂ ਹੋ ਰਹੀ। ਕਿਸਾਨ ਆਗੂਆਂ ਇੰਦਰਜੀਤ ਸਿੰਘ ਢੀਂਡਸਾ ਅਤੇ ਜਸਵੰਤ ਸਿੰਘ ਆਦਿ ਕਿਸਾਨ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਪਲਾਈ ਫੈਕਟਰੀਆਂ ਵਾਲੇ ਪਲਾਈ ਬਣਾਉਣ ਲਈ ਯੂਰੀਆ ਖਾਦ ਦੀ ਵਰਤੋਂ ਕਰ ਰਹੇ ਹਨ ਅਤੇ ਉਨ੍ਹਾਂ ਦਾ ਦੋਸ਼ ਹੈ ਕਿ ਖਾਦ ਡੀਲਰ ਕਿਸਾਨਾਂ ਨੂੰ ਖਾਦ ਨਾ ਹੋਣ ਦੇ ਬਹਾਨੇ ਬਣਾ ਕੇ ਪਲਾਈ ਫੈਕਟਰੀ ਮਾਲਕਾਂ ਨੂੰ ਯੂਰੀਆ ਖਾਦ 350 ਰੁਪਏ ਪ੍ਰਤੀ ਥੈਲਾ ਵੇਚ ਕੇ ਹੱਥ ਰੰਗ ਰਹੇ ਹਨ, ਜਦੋਂ ਕਿ ਡੀਲਰਾਂ ਵਲੋਂ ਅਜਿਹਾ ਕੀਤੇ ਜਾਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਡੀਲਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਸਿਰਫ 25 ਫੀਸਦ ਖਾਦ ਦਾ ਕੋਟਾ ਹੀ ਅਲਾਟ ਕੀਤਾ ਹੋਇਆ ਹੈ, ਜਦੋਂ ਕਿ 75 ਫੀਸਦ ਸਹਿਕਾਰੀ ਸੁਸਾਇਟੀਆਂ ਕੋਲ ਜਾਂਦਾ ਹੈ। ਪ੍ਰਾਈਵੇਟ ਡੀਲਰਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਵਲੋਂ ਇੱਕ ਆਧਾਰ ਕਾਰਡ ’ਤੇ 2 ਥੈਲੇ ( 267 ਰੁਪਏ ਪ੍ਰਤੀ ਥੈਲਾ) ਦਿੱਤੇ ਜਾਂਦੇ ਹਨ ਅਤੇ ਉਹ ਇਹ ਵਖਰੇਵਾਂ ਨਹੀਂ ਕਰ ਸਕਦੇ ਕਿ ਖਾਦ ਲੈਣ ਵਾਲਾ ਕਿਸਾਨ ਹੈ ਜਾਂ ਕੋਈ ਹੋਰ। ਕਿਸਾਨ ਆਗੂ ਕਾਮਰੇਡ ਕਰਨ ਸਿੰਘ ਰਾਣਾ, ਨਿਰਮਲ ਸਿੰਘ ਔਜਲਾ ਅਤੇ ਦਲਜੀਤ ਸਿੰਘ ਬੈਂਸ ਖੁਰਦਾਂ ਨੇ ਕਿਹਾ ਕਿ ਕਿਸਾਨਾਂ ਵਿੱਚ ਪੰਜਾਬ ਸਰਕਾਰ ਅਤੇ ਖਾਦ ਡੀਲਰਾਂ ਖਿਲਾਫ ਭਾਰੀ ਰੋਹ ਹੈ ਅਤੇ ਉਹ ਮੰਗ ਕਰਦੇ ਹਨ ਕਿ ਡੀਲਰਾਂ ਦਾ ਰਿਕਾਰਡ ਸੀਲ ਕਰਕੇ ਜਾਂਚ ਕੀਤੀ ਜਾਵੇ। ਪਲਾਈ ਫੈਕਟਰੀਆਂ ਨੂੰ ਡੀਲਰਾਂ ਰਾਹੀਂ ਜਾਂਦੀ ਯੂਰੀਆ ਖਾਦ ਬੰਦ ਕੀਤੀ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All