ਭੋਗਪੁਰ: ਹਲਕਾ ਆਦਮਪੁਰ ਵਿੱਚ ਕਾਂਗਰਸ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਸੁਖਵਿੰਦਰ ਸਿੰਘ ਕੋਟਲੀ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਬਲਾਕ ਕਾਂਗਰਸ ਦੀ ਮਹਿਲਾ ਆਗੂ ਮੀਰਾਂ ਸ਼ਰਮਾ ਦੀ ਅਗਵਾਈ ਵਿੱਚ ਕਾਂਗਰਸੀਆਂ ਨੇ ਸ੍ਰੀ ਕੋਟਲੀ ਨੂੰ ਪਾਰਟੀ ਟਿਕਟ ਦੇਣ ’ਤੇ ਸਖਤ ਵਿਰੋਧ ਪ੍ਰਗਟਾਇਆ ਹੈ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਕੋਟਲੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ ਤੇ ਪਾਰਟੀ ਨੇ ਪੈਰਾਸ਼ੂਟ ਰਾਹੀਂ ਉਨ੍ਹਾਂ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੱਦੀ ਕਾਂਗਰਸੀ ਕੁਰਬਾਨੀ ਵਾਲੇ ਪਰਿਵਾਰ ਨਾਲ ਸਬੰਧ ਰੱਖਦੇ ਅਤੇ ਕਾਂਗਰਸੀਆਂ ਦੀ ਦੁੱਖ-ਸੁੱਖ ਵਿੱਚ ਬਾਂਹ ਫੜਨ ਵਾਲੇ ਬੀਡੀਪੀਓ ਰਾਮ ਲੁਭਾਇਆ ਨੂੰ ਪਾਰਟੀ ਟਿਕਟ ਤੋਂ ਅਣਗੌਲਿਆਂ ਕੀਤਾ ਹੈ। -ਪੱਤਰ ਪ੍ਰੇਰਕ