ਬਲਾਚੌਰ: ਐੱਮਆਰ ਸਿਟੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦਾ ਸੀਬੀਐੱਸਈ ਵਲੋਂ ਐਲਾਨਿਆ ਦਸਵੀਂ ਜਮਾਤ ਦਾ ਨਤੀਜਾ ਸੌ ਫੀਸਦ ਰਿਹਾ। ਸਕੂਲ ਪ੍ਰਿੰਸੀਪਲ ਰਿਤੂ ਬੱਤਰਾ ਨੇ ਦੱਸਿਆ ਕਿ ਸਿਮਰਨਜੀਤ ਕੌਰ 98.2 ਫੀਸਦ ਅੰਕ ਲੈ ਕੇ ਸਕੂਲ ਵਿੱਚੋਂ ਪਹਿਲਾ, ਚੇਤਨਾ ਚੌਧਰੀ (97.8 ਫੀਸਦ) ਨੇ ਦੂਜਾ, ਯਸ਼ ਜਾਂਗੜਾ (97.4 ਫੀਸਦ) ਨੇ ਤੀਸਰਾ ਅਤੇ ਨਵਲੀਨ ਕੌਰ (97 ਫੀਸਦ) ਚੌਥਾ ਸਥਾਨ ਹਾਸਲ ਕੀਤਾ। ਸ਼ੀਨਮ, ਜੋਬਨਪ੍ਰੀਤ ਕੌਰ, ਸਾਨੀਆ, ਪਰਮਿੰਦਰ ਕੌਰ. ਅਮਨਪ੍ਰੀਤ ਕੌਰ ਵਿਰਕ ਅਤੇ ਗੁਰਲੀਨ ਆਦਿ ਵਿਦਿਆਰਥੀਆਂ ਨੇ 95 ਫੀਸਦ ਤੋਂ ਵੱਧ ਅੰਕ ਲਏ। ਸਕੂਲ ਦੇ ਚੇਅਰਮੈਨ ਰਾਮ ਜੀ ਦਾਸ ਭੂੰਬਲਾ ਅਤੇ ਪ੍ਰਿੰਸੀਪਲ ਰਿਤੂ ਬੱਤਰਾ ਨੇ ਵਿਦਿਆਰਥੀਆਂ, ਸਕੂਲ ਸਟਾਫ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਕੋਆਰਡੀਨੇਟਰ ਗੁਰਪ੍ਰੀਤ ਕੌਰ ਸੇਖੋਂ, ਪੂਨਮ ਠਾਕੁਰ, ਕਿਰਨ ਦੱਤਾ, ਨੀਰੂ ਸ਼ਰਮਾ ਅਤੇ ਬਲਦੇਵ ਖੇਪੜ ਆਦਿ ਪਤਵੰਤੇ ਵੀ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ