ਪੱਤਰ ਪ੍ਰੇਰਕ
ਫਗਵਾੜਾ, 4 ਫਰਵਰੀ
ਭਾਜਪਾ ਦੇ ਉਮੀਦਵਾਰ ਵਿਜੈ ਸਾਂਪਲਾ ਦੇ ਹੱਕ ’ਚ ਅੱਜ ਵਾਰਡ ਨੰਬਰ 41 ਅਤੇ 42 ਭਗਤਪੁਰਾ, ਸ਼ਹੀਦ ਭਗਤ ਸਿੰਘ ਨਗਰ ਇਲਾਕੇ ਵਿਚ ਸਾਬਕਾ ਕੌਂਸਲਰ ਰਾਜਕੁਮਾਰ ਗੁਪਤਾ, ਭਾਜਪਾ ਆਗੂ ਵਿੱਕੀ ਦੁੱਗਲ ਦੀ ਅਗਵਾਈ ਵਿਚ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ’ਤੇ ਸਾਂਪਲਾ ਦੇ ਪਰਿਵਾਰਕ ਮੈਂਬਰਾਂ ਅਤੇ ਭਾਜਪਾ ਵਰਕਰਾਂ ਨੇ ਮਿਲ ਕੇ ਭਾਜਪਾ ਦੇ ਹੱਕ ਵਿਚ ਵੋਟਾਂ ਮੰਗੀਆਂ। ਚੋਣ ਪ੍ਰਚਾਰ ਦੌਰਾਨ ਸਿਲਕੀ ਸਾਂਪਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਹਿੱਤ ਵਿਚ ਜੋ ਕੰਮ ਕੀਤੇ, ਉਨ੍ਹਾਂ ਦਾ ਜਵਾਬ ਜਨਤਾ ਆਉਣ ਵਾਲੀਆਂ ਚੋਣਾਂ ਵਿਚ ਭਾਜਪਾ ਨੂੰ ਵੋਟ ਪਾ ਕੇ ਦੇਵੇਗੀ। ਇਸ ਮੌਕੇ ’ਤੇ ਨੈਂਸੀ ਸਾਂਪਲਾ, ਜਸਵੀਰ ਕੌਰ ਪਿੰਕੀ, ਪ੍ਰੇਮ ਲਛਮਣ ਮੌਜੂਦ ਸਨ। ਇਸੇ ਦੌਰਾਨ ਕਲਾਥ ਮਰਚੈਂਟ ਐਸੋਸੀਏਸ਼ਨ ਮੰਡੀ ਰੋਡ ਫਗਵਾੜਾ ਨਾਲ ਮੀਟਿੰਗ ਕਰ ਕੇ ਚੋਣਾਂ ਵਿਚ ਭਾਜਪਾ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਬੰਗਾ, ਐਸੋਸੀਏਸ਼ਨ ਦੇ ਸਰਪ੍ਰਸਤ ਮੇਘਰਾਜ ਬਾਂਗਾ ਨੇ ਬਾਜ਼ਾਰ ਅਤੇ ਵਪਾਰੀ ਵਰਗ ਦੀਆਂ ਸਮੱਸਿਆਵਾਂ ਵਿਜੈ ਸਾਂਪਲਾ ਨਾਲ ਵਿਚਾਰੀਆਂ ਗਈਆਂ।