ਫਗਵਾੜਾ: ਮੋਟਰਸਾਈਕਲ ਸਵਾਰ ਨੂੰ ਬੱਸ ਵੱਲੋਂ ਫ਼ੇਟ ਮਾਰਨ ਕਾਰਨ ਚਾਲਕ ਦੀ ਹੋਈ ਮੌਤ ਦੇ ਸਬੰਧ ’ਚ ਸਦਰ ਪੁਲੀਸ ਨੇ ਬੱਸ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸਿਕੰਦਰ ਪਾਲ ਵਾਸੀ ਭੁੱਲਾਰਾਈ ਨੇ ਪੁਲੀਸ ਨੂੰ ਦੱਸਿਆ ਕਿ 6 ਅਕਤੂਬਰ ਨੂੰ ਉਹ ਆਪਣੇ ਭਰਾ ਮਹਿੰਦਰਪਾਲ ਦੇ ਪਿੰਡ ਤੋਂ ਫਗਵਾੜਾ ਨੂੰ ਮੋਟਰਸਾਈਕਲ ’ਤੇ ਆ ਰਹੇ ਸਨ। ਹਾਈਵੇਅ ’ਤੇ ਉਸ ਦੇ ਭਰਾ ਮਹਿੰਦਰਪਾਲ ਨੇ ਉਸ ਨੂੰ ਉਤਾਰ ਦਿੱਤਾ ਤੇ ਪਿੰਡ ਨੂੰ ਕੋਈ ਕੰਮ ਵਾਸਤੇ ਮੁੜਿਆ। ਜਦੋਂ ਉਹ ਜਲੰਧਰ-ਚੰਡੀਗੜ੍ਹ ਸੜਕ ਕਰਾਸ ਕਰਨ ਲੱਗਾ ਤਾਂ ਜਲੰਧਰ ਸਾਈਡ ਤੋਂ ਆਉਂਦੀ ਪੀਆਰਟੀਸੀ ਦੀ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜ਼ਖਮੀ ਮਹਿੰਦਰਪਾਲ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਨੇ ਸਤਿੰਦਰ ਸਿੰਘ ਵਾਸੀ ਚਲਹੇੜੀ (ਰਾਜਪੁਰਾ) ਖ਼ਿਲਾਫ਼ ਕੇਸ ਦਰਜ ਕੀਤਾ ਹੈ। -ਪੱਤਰ ਪ੍ਰੇਰਕ