ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਫਰਵਰੀ
ਅਧਿਕਾਰਤ ਅੰਕੜਿਆਂ ਦੇ ਅਨੁਸਾਰ ਦਿੱਲੀ ਵਿੱਚ ਰੋਜ਼ਾਨਾ ਕੋਵਿਡ ਦੇ ਮਾਮਲਿਆਂ ਵਿੱਚ ਗਿਰਾਵਟ ਦੇ ਦੌਰਾਨ ਇੱਥੇ ਘਰਾਂ ਵਿੱਚ ਇਕਾਂਤਵਾਸ ਤਹਿਤ ਘਰਾਂ ਵਿੱਚ ਰਹਿੰਦੇ ਮਰੀਜ਼ਾਂ ਦੀ ਗਿਣਤੀ ਹੌਲੀ-ਹੌਲੀ ਘਟ ਕੇ 2,361 ਹੋ ਗਈ ਹੈ ਜੋ ਪਿਛਲੇ 14 ਦਿਨਾਂ ਵਿੱਚ 80 ਫ਼ੀਸਦ ਦੀ ਭਾਰੀ ਗਿਰਾਵਟ ਹੈ। 1 ਫਰਵਰੀ ਵਿੱਚ ਘਰਾਂ ਵਿੱਚ ਆਈਸੋਲੇਸ਼ਨ ਦੇ ਕੇਸਾਂ ਦੀ ਗਿਣਤੀ 12,312 ਸੀ। ਸਿਹਤ ਵਿਭਾਗ ਦੁਆਰਾ ਸਾਂਝੇ ਕੀਤੇ ਗਏ ਅਧਿਕਾਰਤ ਅੰਕੜਿਆਂ ਅਨੁਸਾਰ ਕੰਟੇਨਮੈਂਟ ਜ਼ੋਨਾਂ ਦੀ ਗਿਣਤੀ ਜੋ ਇਸ ਸਮੇਂ ਵਿੱਚ ਹੌਲੀ ਹੌਲੀ ਘਟ ਰਹੀ ਹੈ।