ਨਵੀਂ ਦਿੱਲੀ, 13 ਮਈ
ਦਿੱਲੀ ਦੇ ਸਰੋਜਨੀ ਨਗਰ ਇਲਾਕੇ ਵਿੱਚ ਅੱਜ ਚਾਲਕ ਵੱਲੋਂ ਕਥਿਤ ਤੌਰ ’ਤੇ ਲਾਪ੍ਰਵਾਹੀ ਨਾਲ ਚਲਾਏ ਜਾ ਰਹੇ ਦਿੱਲੀ ਪੁਲੀਸ ਦੇ ਵਾਹਨ ਨੇ 58 ਸਾਲਾ ਇੱਕ ਵਿਅਕਤੀ ਨੂੰ ਆਪਣੇ ਲਪੇਟ ਵਿੱਚ ਲੈ ਲਿਆ। ਪੁਲੀਸ ਡਿਪਟੀ ਕਮਿਸ਼ਨਰ (ਦੱਖਣੀ-ਪੱਛਮੀ) ਰੋਹਿਤ ਮੀਨਾ ਨੇ ਕਿਹਾ ਕਿ ਘਟਨਾ ਸਬੰਧੀ ਸਰੋਜਨੀ ਨਗਰ ਪੁਲੀਸ ਥਾਣੇ ਵਿੱਚ ਸਵੇਰੇ ਤਿੰਨ ਵੱਜ ਕੇ 27 ਮਿੰਟ ’ਤੇ ਇੱਕ ਪੀਸੀਆਰ ਕਾਲ ਪ੍ਰਾਪਤ ਹੋਈ। ਉਨ੍ਹਾਂ ਦੱਸਿਆ ਕਿ ਜਾਣਕਾਰੀ ਮਿਲੀ ਕਿ ਇਹ ਹਾਦਸਾ ਦਿੱਲੀ ਪੁਲੀਸ ਦੀ ਗੱਡੀ ਨਾਲ ਹੋਇਆ ਸੀ। ਹਾਦਸੇ ਵਿੱਚ ਤ੍ਰਿਲੋਕਪੁਰੀ ਦੇ ਰਹਿਣ ਵਾਲੇ ਬੈਜਨਾਥ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ। ਪੁਲੀਸ ਡਿਪਟੀ ਕਮਿਸ਼ਨਰ ਨੇ ਕਿਹਾ, ‘‘ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਰਾਜੇਂਦਰ ਨਗਰ ਪੁਲੀਸ ਥਾਣੇ ਵਿੱਚ ਤਾਇਨਾਤ ਕਾਂਸਟੇਬਲ ਪ੍ਰਦੀਪ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।’’ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ