ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਨਵੰਬਰ
ਦਿੱਲੀ ਮੈਟਰੋ ਦੀ ਮੈਜ਼ੈਂਟਾ ਲਾਈਨ ’ਤੇ ਭਾਰਤ ਦੀ ਪਹਿਲੀ ਡਰਾਈਵਰ ਰਹਿਤ ਰੇਲ ਸੰਚਾਲਨ ਦਾ ਉਦਘਾਟਨ ਪਿਛਲੇ ਦਸੰਬਰ ਵਿੱਚ ਪ੍ਰਧਾਨ ਮੰਤਰੀ ਮੋਦੀ ਦੁਆਰਾ ਕੀਤਾ ਗਿਆ ਸੀ। ਦਿੱਲੀ ਮੈਟਰੋ ਦੇ ਅਧਿਕਾਰੀਆਂ ਨੇ ਉਦੋਂ ਕਿਹਾ ਸੀ ਕਿ 2021 ਦੇ ਮੱਧ ਤੱਕ ਪਿੰਕ ਲਾਈਨ ’ਤੇ ਡਰਾਈਵਰ ਰਹਿਤ ਓਪਸ ਹੋਣਗੇ। ਹਾਲਾਂਕਿ ਕੋਵਿਡ-19 ਨੇ ਦਿੱਲੀ ਮੈਟਰੋ ਸੰਚਾਲਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ। ਦਿੱਲੀ ਮੈਟਰੋ ਦੀ 57 ਕਿਲੋਮੀਟਰ ਪਿੰਕ ਲਾਈਨ ’ਤੇ 25 ਨਵੰਬਰ ਤੋਂ ਡਰਾਈਵਰ ਰਹਿਤ ਟਰੇਨ ਦਾ ਸੰਚਾਲਨ ਸ਼ੁਰੂ ਹੋਵੇਗਾ। ਅਧਿਕਾਰੀਆਂ ਨੇ ਕਿਹਾ ਕਿ ਮੈਜ਼ੈਂਟਾ ਲਾਈਨ ’ਤੇ ‘ਡਰਾਈਵਰ ਰਹਿਤ ਰੇਲ ਸੰਚਾਲਨ’ 25 ਨਵੰਬਰ ਨੂੰ ਉਦਘਾਟਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਡੀਐਮਆਰਸੀ ਨੇ ਕਿਹਾ ਕਿ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਸਵੇਰੇ 11.30 ਵਜੇ ਹੋਣ ਵਾਲੀ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਦਾ ਉਦਘਾਟਨ ਕਰਨਗੇ। ਦਿੱਲੀ ਮੈਟਰੋ ਦੀ ਮੈਜ਼ੈਂਟਾ ਲਾਈਨ ’ਤੇ ਭਾਰਤ ਦੀ ਪਹਿਲੀ ਡਰਾਈਵਰ ਰਹਿਤ ਸੰਚਾਲਨ ਦਾ ਉਦਘਾਟਨ ਪਿਛਲੇ ਸਾਲ 28 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਨੇ ਵਧ ਰਹੇ ਸ਼ਹਿਰੀਕਰਨ ਨੂੰ ਇੱਕ ਮੌਕੇ ਵਜੋਂ ਲਿਆ ਹੈ ਤੇ ਜ਼ੋਰ ਦੇ ਕੇ ਕਿਹਾ ਸੀ ਕਿ ਮੈਟਰੋ ਸੇਵਾਵਾਂ ਨੂੰ ਮੌਜੂਦਾ 18 ਤੋਂ, 2025 ਤੱਕ 25 ਸ਼ਹਿਰਾਂ ਤੱਕ ਵਧਾ ਦਿੱਤਾ ਜਾਵੇਗਾ। ਦਿੱਲੀ ਮੈਟਰੋ ਨੈੱਟਵਰਕ ਮੌਜੂਦਾ 286 ਸਟੇਸ਼ਨਾਂ (ਨੋਇਡਾ-ਗ੍ਰੇਟਰ ਨੋਇਡਾ ਮੈਟਰੋ ਕੋਰੀਡੋਰ ਤੇ ਰੈਪਿਡ ਮੈਟਰੋ, ਗੁੜਗਾਉਂ ਸਣੇ) ਨਾਲ ਲਗਭਗ 392 ਕਿਲੋਮੀਟਰ ਹੈ।