ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਦਸੰਬਰ
ਇੱਥੋਂ ਦੇ ਸ਼ਿਵਾਜੀ ਸਟੇਡੀਅਮ ਵਿੱਚ ਖੇੇਡੇ ਜਾ ਰਹੇ 38ਵੇਂ ਸਬ-ਜੂਨੀਅਰ ਨਹਿਰੂ ਹਾਕੀ ਕੱਪ ਦੇ ਇੱਕ ਸੈਮੀਫਾਈਨਲ ਮੁਕਾਬਲੇ ਵਿੱਚ ਰਿਤੂ ਰਾਣੀ ਅਕਾਦਮੀ ਪਟਿਆਲਾ ਦੀ ਟੀਮ ਨੇ ਐਨਸੀਸੀ ਡਾਇਰੈਕਟੋਰੇਟ ਜਨਰਲ ਨੂੰ ਸਡਨ ਡੈੱਥ ਤੱਕ ਖਿੱਚੇ ਮੈਚ ਵਿੱਚ 3-4 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਦੋਵੇਂ ਟੀਮਾਂ ਪੂਰੇ ਸਮੇਂ ਤੱਕ 1-1 ਨਾਲ ਬਰਾਬਰ ਰਹੀਆਂ ਤੇ ਫਿਰ ਪੈਨਲਟੀ ਸ਼ੂਟਆਊਟ ‘ਚ ਵੀ ਦੋਨਾਂ ਟੀਮਾਂ ਨੇ 3-3 ਗੋਲ ਕੀਤੇ। ਆਖਰ ਵਿੱਚ ਪਟਿਆਲਾ ਦੀ ਟੀਮ ਨੇ ਸਡਨ ਡੈੱਥ ਸਮੇਂ ਵਿੱਚ ਇੱਕ ਗੋਲ ਕਰ ਕੇ ਜਿੱਤ ਪ੍ਰਾਪਤ ਕੀਤੀ।ਦੂਜੇ ਸੈਮੀਫਾਈਨਲ ਮੁਕਾਬਲੇ ਦੌਰਾਨ ਨਵਲ ਟਾਟਾ ਦੀ ਟੀਮ ਨੇ ਦਿੱਲੀ ਦੇ ਘੁੰਮਣਹੇਡਾ ਸਕੂਲ ਦੀ ਟੀਮ ਨੂੰ 4-1 ਨਾਲ ਹਰਾ ਕੇ ਫਾਈਨਲ ਵਿੱਚ ਭਲਕੇ 25 ਦਸੰਬਰ ਨੂੰ ਹੋਣ ਵਾਲੇ ਫਾਈਨਲ ਮੁਕਾਬਲੇ ਵਿੱਚ ਥਾਂ ਬਣਾਈ। ਦਿਨ ਦੇ 2:30 ਵਜੇ ਪਟਿਆਲਾ ਤੇ ਨਵਲ ਟਾਟਾ ਜਮਸ਼ੇਦਪੁਰ ਦੀਆਂ ਵਿਚਾਲੇ ਫਾਈਨਲ ਖੇਡਿਆ ਜਾਵੇਗਾ।