ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 22 ਜੂਨ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸੈਸ਼ਨ ਮਈ 2022 ਲਈ ਬੀਐੱਡ ਸਮੈਸਟਰ ਚੌਥਾ ਦੇ ਦਾਖਲਾ ਫਾਰਮ ਆਨਲਾਈਨ ਪ੍ਰਣਾਲੀ ਰਾਹੀਂ ਭਰੇ ਜਾ ਰਹੇ ਹਨ। ਰੈਗੂਲਰ ਪ੍ਰੀਖਿਆਰਥੀਆਂ ਦੀਆਂ ਕਾਲਜਾਂ ਵੱਲੋਂ ਪੋਰਟਲ ਰਾਹੀਂ ਸਬਜੈਕਟ ਰਜਿਸਟਰੇਸ਼ਨ/ਐਨਰੋਲਮੈਂਟ ਕੀਤੇ ਜਾ ਰਹੇ ਹਨ। ਇਨ੍ਹਾਂ ਪ੍ਰੀਖਿਆਵਾਂ ਦਾ ਦਾਖਲਾ ਫਾਰਮ ਆਨਲਾਈਨ ਪੋਰਟਲ ’ਤੇ ਭਰਨ ਅਤੇ ਦਾਖਲਾ ਫੀਸਾਂ ਦੀਆਂ ਮਿਤੀਆਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਇੰਚਾਰਜ (ਪ੍ਰੀਖਿਆਵਾਂ) ਪ੍ਰੋ. ਪਲਵਿੰਦਰ ਸਿੰਘ ਨੇ ਦੱਸਿਆ ਕਿ ਪ੍ਰੀਖਿਆਰਥੀਆਂ ਲਈ ਫੀਸ ਸਲਿਪ ਪ੍ਰਿੰਟ ਕਰਨ ਜਾਂ ਆਨਲਾਈਨ ਫੀਸ ਭਰਨ/ਕਾਲਜਾਂ ਵੱਲੋਂ ਪੋੋਰਟਲ ’ਤੇ ਸਬਜੈਕਟ ਸਿਲੈਕਟ ਕਰਨ, ਚਲਾਨ ਪ੍ਰਿੰਟ ਕਰਨ ਦੀ ਆਖਰੀ ਮਿਤੀ ਬਿਨਾਂ ਲੇਟ ਫੀਸ ਤੋਂ 11 ਜੁਲਾਈ ਹੈ। ਉਨ੍ਹਾਂ ਕਿਹਾ ਕਿ 250 ਰੁਪਏ ਲੇਟ ਫੀਸ ਨਾਲ 15 ਜੁਲਾਈ; 500 ਰੁਪਏ ਲੇਟ ਫੀਸ ਨਾਲ 20 ਜੁਲਾਈ, ਇਕ ਹਜ਼ਾਰ ਲੇਟ ਫੀਸ ਨਾਲ 25 ਜੁਲਾਈ ਅਤੇ ਦੋ ਹਜ਼ਾਰ ਲੇਟ ਫੀਸ ਨਾਲ 29 ਜੁਲਾਈ ਨਿਸ਼ਚਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਕ ਹਜ਼ਾਰ ਪ੍ਰਤੀ ਦਿਨ (ਵੱਧ ਤੋਂ ਵੱਧ ਤੀਹ ਹਜ਼ਾਰ) ਲੇਟ ਫੀਸ ਨਾਲ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ 10 ਦਿਨ ਪਹਿਲਾਂ ਭਰੇ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਪ੍ਰੀਖਿਆਰਥੀਆਂ ਵੱਲੋਂ ਬੈਂਕ ਵਿੱਚ ਅਤੇ ਰੈਗੂਲਰ ਕਾਲਜਾਂ ਵੱਲੋਂ ਡਰਾਫਟ ਰਾਹੀਂ ਯੂਨੀਵਰਸਿਟੀ ਕੈਸ਼ ਜਾਂ ਬੈਂਕ ਵਿਚ ਫੀਸ ਕਾਊਂਟਰ ’ਤੇ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ (ਬਿਨਾਂ ਲੇਟ ਫੀਸ ਤੋਂ) 14 ਜੁਲਾਈ ਹੈ। ਇਸੇ ਤਰ੍ਹਾਂ 250 ਰੁਪਏ ਲੇਟ ਫੀਸ ਨਾਲ 20 ਜੁਲਾਈ; 500 ਰੁਪਏ ਲੇਟ ਫੀਸ ਨਾਲ 25 ਜੁਲਾਈ, ਇਕ ਹਜ਼ਾਰ ਲੇਟ ਫੀਸ ਨਾਲ 29 ਜੁਲਾਈ ਅਤੇ 2000 ਲੇਟ ਫੀਸ ਨਾਲ 3 ਅਗਸਤ ਮਿਤੀ ਨਿਸ਼ਚਿਤ ਕੀਤੀ ਗਈ ਹੈ।