ਕਾਠਮੰਡੂ, 12 ਮਈ
ਨੇਪਾਲ ਦੇ ਮਸ਼ਹੂਰ ਪਰਬਤਾਰੋਹੀ ਕਾਮੀ ਰੀਤਾ ਸ਼ੇਰਪਾ ਨੇ ਅੱਜ ਮਾਊਂਟ ਐਵਰੈਸਟ ’ਤੇ ਸਭ ਤੋਂ ਵੱਧ ਵਾਰ ਚੜ੍ਹਨ ਦਾ ਆਪਣਾ ਰਿਕਾਰਡ ਤੋੜ ਕੇ ਇਤਿਹਾਸ ਰਚ ਦਿੱਤਾ ਹੈ। ਉਸ ਨੇ 29ਵੀਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ ’ਤੇ ਚੜ੍ਹਾਈ ਕੀਤੀ ਹੈ। ਸੈਰ-ਸਪਾਟਾ ਤੇ ਸਿਵਲ ਹਵਾਬਾਜ਼ੀ ਮੰਤਰਾਲੇ ’ਚ ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਰਕੇਸ਼ ਗੁਰੁੰਗ ਨੇ ਦੱਸਿਆ ਕਿ 54 ਸਾਲਾ ਤਜਰਬੇਕਾਰ ਪਰਬਤਾਰੋਹੀ ਅੱਜ ਸਥਾਨਕ ਸਮੇਂ ਅਨੁਸਾਰ ਸਵੇਰੇ 7.25 ਵਜੇ 8,449 ਮੀਟਰ ਉੱਚੀ ਚੋਟੀ ’ਤੇ ਪੁੱਜਿਆ। ਇਹ ਮੁਹਿੰਮ ਸੈਵਨ ਸਮਿਟ ਟਰੈਕਸ ਵੱਲੋਂ ਕਰਵਾਈ ਗਈ ਸੀ ਅਤੇ ਇਸ ਵਿੱਚ 20 ਪਰਬਤਾਰੋਹੀ ਸ਼ਾਮਲ ਸਨ। ਟਰੈਕਸ ਦੇ ਸੀਨੀਅਰ ਸਟਾਫ ਮੈਂਬਰ ਥਾਨੀ ਗੁਰਾਗੇਨ ਨੇ ਦੱਸਿਆ ਕਿ ਉਹ ਅੱਜ ਸਵੇਰੇ ਐਵਰੈਸਟ ’ਤੇ ਪੁੱਜੇ। -ਪੀਟੀਆਈ