ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 3 ਅਗਸਤ
ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਦੀ 29 ਵੀਂ ਬਰਸੀ ਮੌਕੇ ਮਾਨਾਂਵਾਲਾ ਬਰਾਂਚ ਵਿੱਚ ਖੂਨਦਾਨ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਪਿੰਗਲਵਾੜਾ ਦੇ ਮਰੀਜ਼ਾਂ ਵਾਸਤੇ 125 ਯੂਨਿਟ ਖੂਨਦਾਨ ਕੀਤਾ ਗਿਆ। ਕੈਂਪ ਦਾ ਉਦਘਾਟਨ ਗੁਰੁ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ ਕੇ. ਡੀ. ਸਿੰਘ ਨੇ ਕੀਤਾ। ਇਸ ਮੌਕੇ ਭਗਤ ਪੂਰਨ ਸਿੰਘ ਬਲੱਡ ਡੋਨੇਸ਼ਨ ਸੁਸਾਇਟੀ ਦੇ ਪ੍ਰਧਾਨ ਰਾਣਾ ਪਲਵਿੰਦਰ ਸਿੰਘ ਦਬੁਰਜੀ , ਸ੍ਰੀ ਗੁਰੂ ਰਾਮਦਾਸ ਬਲੱਡ ਡੋਨੇਸ਼ਨ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ, ਜ਼ਿਲ੍ਹਾ ਅਕਾਲੀ ਜਥੇ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਤਜਿੰਦਰ ਸਿੰਘ, ਨਵਦੀਪ ਸਿੰਘ ਰਾਹੀ, ਸਮਸ਼ੇਰ ਸਿੰਘ, ਜੋਬਨਜੀਤ ਸਿੰਘ ਸ਼ੰਕਰਪੁਰਾ, ਹਰਜਿੰਦਰ ਸਿੰਘ ਗਿੱਲ ਅਤੇ ਜਸਪਾਲ ਪ੍ਰੀਤ ਸਿੰਘ ਗੋਲਡੀ ਦੀਆਂ ਟੀਮਾਂ ਵਲੋਂ ਖੂਨਦਾਨ ਕੀਤਾ ਗਿਆ। ਇਸ ਤੋਂ ਇਲਾਵਾ ਬੱਚਿਆਂ ਵਲੋਂ ਬਣਾਈਆਂ ਵਾਤਾਵਰਨ ਆਦਿ ਵਿਸ਼ਿਆਂ ਨਾਲ ਸਬੰਧਤ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ ਗਈ। ਭਗਤ ਪੂਰਨ ਸਿੰਘ ਆਦਰਸ਼ ਸਕੂਲ ਦੇ ਬੱਚਿਆਂ ਵੱਲੋਂ ਪ੍ਰਦਰਸ਼ਨੀ ਵਿੱਚ ਕੁਦਰਤੀ ਖੇਤੀ ਮਾਡਲ ਰੱਖਿਆ ਗਿਆ। ਇਸ ਮੌਕੇ ਆਨਰੇਰੀ ਸਕੱਤਰ ਮੁਖਤਾਰ ਸਿੰਘ, ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਰਾਜਬੀਰ ਸਿੰਘ, ਪ੍ਰੀਤਇੰਦਰ ਕੌਰ, ਭਗਵੰਤ ਸਿੰਘ ਦਿਲਾਵਰੀ, ਕੁੰਵਰ ਵਿਜੈ ਪ੍ਰਤਾਪ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ, ਜੈ ਸਿੰਘ, ਤਿਲਕ ਰਾਜ, ਗੁਲਸ਼ਨ ਰੰਜਨ ਅਤੇ ਕਈ ਹੋਰ ਪਤਵੰਤੇ ਸ਼ਾਮਲ ਸਨ ।