ਨਵੀਂ ਦਿੱਲੀ, 20 ਸਤੰਬਰ
ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਨੇ ਅੱਜ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕ ਲਈ ਹੈ। ਦੇਵਗੌੜਾ (87) ਜੂਨ ਵਿਚ ਕਰਨਾਟਕ ਤੋਂ ਰਾਜ ਸਭਾ ਲਈ ਚੁਣੇ ਗਏ ਸਨ। 1996 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਜੇਡੀ (ਐੱਸ) ਆਗੂ ਉਪਰਲੇ ਸਦਨ ਦੇ ਮੈਂਬਰ ਬਣੇ ਹਨ। ਅੱਜ ਜਦੋਂ ਸਦਨ ਜੁੜਿਆ ਤਾਂ ਚੇਅਰਮੈਨ ਐਮ. ਵੈਂਕਈਆ ਨਾਇਡੂ ਨੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ। ਕੰਨੜ ਭਾਸ਼ਾ ਵਿਚ ਸਹੁੰ ਚੁੱਕਣ ਮਗਰੋਂ ਗੌੜਾ ਨੇ ਚੇਅਰਮੈਨ ਦਾ ਹੱਥ ਜੋੜ ਕੇ ਧੰਨਵਾਦ ਕੀਤਾ। ਨਾਇਡੂ ਨੇ ਕਿਹਾ ਕਿ ਗੌੜਾ ਸਦਨ ਦੀ ਸ਼ੋਭਾ ਵਧਾਉਣਗੇ। -ਪੀਟੀਆਈ