ਨਵੀਂ ਦਿੱਲੀ, 5 ਮਈ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਤੇ ਕਾਰੋਬਾਰੀ ਰੌਬਰਟ ਵਾਡਰਾ ਨੇ ਅੱਜ ਭਾਜਪਾ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਕਿਹਾ ਕਿ ਕੋਈ ਵੀ ਤਾਕਤ ਜਾਂ ਸਿਆਸੀ ਅਹੁਦਾ ਉਨ੍ਹਾਂ ਦੇ ਪਰਿਵਾਰ ਵਿਚਾਲੇ ਨਹੀਂ ਆ ਸਕਦਾ। ਜ਼ਿਕਰਯੋਗ ਹੈ ਕਿ ਅਮੇਠੀ ਜਾਂ ਰਾਏ ਬਰੇਲੀ ਤੋਂ ਕਾਂਗਰਸ ਵੱਲੋਂ ਟਿਕਟ ਨਾ ਦਿੱਤੇ ਜਾਣ ਮਗਰੋਂ ਭਾਜਪਾ ਨੇ ਕਿਹਾ ਸੀ ਕਿ ‘ਰਾਹੁਲ ਕੈਂਪ’ ਯੋਜਨਾਬੱਧ ਢੰਗ ਨਾਲ ਉਨ੍ਹਾਂ ਨੂੰ ਹਾਸ਼ੀਏ ’ਤੇ ਧੱਕ ਰਿਹਾ ਹੈ। ਵਾਡਰਾ ਨੇ ਲਿਖਿਆ, ‘ਕੋਈ ਵੀ ਤਾਕਤ ਜਾਂ ਕੋਈ ਵੀ ਸਿਆਸੀ ਅਹੁਦਾ ਸਾਡੇ ਪਰਿਵਾਰ ਦਰਮਿਆਨ ਨਹੀਂ ਆ ਸਕਦਾ। ਅਸੀਂ ਦੇਸ਼ ਤੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਜਾਰੀ ਰੱਖਾਂਗੇ। ਹਮਾਇਤ ਲਈ ਸਭ ਦਾ ਸ਼ੁਕਰੀਆ। ਆਪਣੀਆਂ ਸੇਵਾਵਾਂ ਰਾਹੀਂ ਜਿੰਨੇ ਲੋਕਾਂ ਦੀ ਹੋ ਸਕੇ ਮਦਦ ਕਰਾਂਗਾ।’ -ਏਐੱਨਆਈ