ਸ਼ਿਮਲਾ, 5 ਮਈ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਸ਼ਿਮਲਾ ਵਿਚ ਬਨਸਪਤੀ ਤੇ ਜੀਵ-ਜੰਤੂਆਂ ਦੀ ਰੱਖ ਦਾ ਦੌਰਾ ਕੀਤਾ। ਰਾਸ਼ਟਰਪਤੀ ਮੁਰਮੂ ਹਿਮਾਚਲ ਪ੍ਰਦੇਸ਼ ਦੇ ਪੰਜ ਰੋਜ਼ਾ ਦੌਰੇ ’ਤੇ ਹਨ। ਇਹ ਰੱਖ ਪਾਣੀ ਦੀ ਸੰਭਾਲ ਲਈ ਮਕਬੂਲ ਹੈ ਤੇ ਇਸ ਨੂੰ ਬਨਸਪਤੀ ਤੇ ਜੀਵ-ਜੰਤੂਆਂ ਦਾ ਦੂਜਾ ਘਰ ਮੰਨਿਆ ਜਾਂਦਾ ਹੈ। ਰਾਸ਼ਟਰਪਤੀ ਮੁਰਮੂ ਸ਼ਨਿੱਚਰਵਾਰ ਨੂੰ ਸ਼ਿਮਲਾ ਆਏ ਸਨ ਤੇ ਉਹ ਸ਼ਿਮਲਾ ਤੋਂ 14 ਕਿਲੋਮੀਟਰ ਦੂਰ ਮਸ਼ੋਬਰਾ ਨੇੜੇ ਰਾਸ਼ਟਰਪਤੀ ਨਿਵਾਸ ਵਿਚ ਠਹਿਰੇ ਹਨ। ਸ਼ਿਮਲਾ ਦੇ ਜ਼ਿਲ੍ਹਾ ਮੈਜਿਸਟਰੇਟ ਅਨੁਪਮ ਕਸ਼ਯਪ ਨੇ ਪਹਿਲਾਂ ਕਿਹਾ ਸੀ ਕਿ ਰਾਸ਼ਟਰਪਤੀ 8 ਮਈ ਨੂੰ ਦਿੱਲੀ ਲਈ ਰਵਾਨਾ ਹੋਣਗੇ। ਰਾਸ਼ਟਰਪਤੀ ਮੁਰਮੂ 6 ਮਈ ਨੂੰ ਧਰਮਸ਼ਾਲਾ ਵਿਚ ਹਿਮਾਚਲ ਪ੍ਰਦੇਸ਼ ਸੈਂਟਰਲ ਯੂਨੀਵਰਸਿਟੀ ਦੀ 7ਵੀਂ ਕਾਨਵੋਕੇਸ਼ਨ ਵਿਚ ਸ਼ਾਮਲ ਹੋਣਗੇ। ਉਹ 7 ਮਈ ਨੂੰ ਮਾਲ ਰੋਡ ਦੀ ਗੇੜੀ ਤੋਂ ਇਲਾਵਾ ਸੰਕਟ ਮੋਚਨ ਤੇ ਤਾਰਾ ਦੇਵੀ ਮੰਦਿਰਾਂ ਵਿਚ ਮੱਥਾ ਟੇਕਣਗੇ ਤੇ ਉਸੇ ਸ਼ਾਮ ਗੇਅਟੀ ਥੀਏਟਰ ਵਿਚ ਸਭਿਆਚਾਰਕ ਪ੍ਰੋਗਰਾਮ ਦਾ ਆਨੰਦ ਲੈਣਗੇ ਤੇ ਰਾਤ ਨੂੰ ਰਾਜ ਭਵਨ ’ਚ ਹਾਜ਼ਰੀ ਲਵਾਉਣਗੇ। -ਪੀਟੀਆਈ