ਵਾਸ਼ਿੰਗਟਨ: ਯੂਐੱਸ ਇੰਡੀਆ ਬਿਜ਼ਨੈੱਸ ਕੌਂਸਲ (ਯੂਐੱਸਆਈਬੀਸੀ) ਨੇ ਆਪਣੀ ਭਾਰਤੀ ਐਡਵਾਈਜ਼ਰੀ ਕੌਂਸਲ ਵਿੱਚ ਚਾਰ ਸਿਖਰਲੇ ਕਾਰਜਕਾਰੀ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਹੈ। ਯੂਐੱਸਆਈਬੀਸੀ ਅਮਰੀਕਾ ਤੇ ਭਾਰਤ ਦਰਮਿਆਨ ਵਪਾਰ ਤੇ ਨਿਵੇਸ਼ ਦੇ ਵਿਕਾਸ ਲਈ ਬਣੀ ਪ੍ਰੀਮੀਅਰ ਰਣਨੀਤਕ ਸੰਸਥਾ ਹੈ, ਜਿਸ ਵਿੱਚ ਭਾਰਤ ਅਧਾਰਿਤ ਕਈ ਸੀਨੀਅਰ ਕਾਰਜਕਾਰੀ ਸ਼ਾਮਲ ਹਨ। ਇਨ੍ਹਾਂ ਨਵੇਂ ਕਾਰਜਕਾਰੀਆਂ ਵਿੱਚ 3ਐੱਮ, ਡੈੱਲ, ਜੌਹਨਸਨ ਐਂਡ ਜੌਹਨਸਨ ਤੇ ਮਾਈਕਰੋਸਾਫਟ ਦੇ ਭਾਰਤੀ ਅਪਰੇਸ਼ਨਾਂ ਦਾ ਕੰਮਕਾਜ ਵੇਖਦੇ ਮੁਖੀ ਸ਼ਾਮਲ ਹਨ। ਨਵੇਂ ਮੈਂਬਰਾਂ ’ਚ ਰਮੇਸ਼ ਰਾਮਾਦੁਰਾਈ 3ਐੱਮ ਇੰਡੀਆ ਦੇ ਐੱਮਡੀ ਹਨ। ਡੈੱਲ ਇੰਡੀਆ ਤੋਂ ਆਲੋਕ ਓਹਰੀ, ਜੌਹਨਸਨ ਐਂਡ ਜੌਹਨਸਨ ਤੋਂ ਸਾਰਥਕ ਰਾਨਾਡੇ ਅਤੇ ਮਾਈਕਰੋਸਾਫਟ ਇੰਡੀਆ ਤੋਂ ਆਨੰਦ ਮਹੇਸ਼ਵਰੀ ਸ਼ਾਮਲ ਹਨ। -ਪੀਟੀਆਈ