ਕੀਵ (ਯੂਕਰੇਨ), 25 ਫਰਵਰੀ
ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਇਕ ਦਿਨ ਬਾਅਦ ਸ਼ੁੱਕਰਵਾਰ ਨੂੰ ਰਾਜਧਾਨੀ ਕੀਵ ’ਚ ਕਈ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਇਸ ਦੌਰਾਨ ਯੂਕਰੇਨ ਦੀਆਂ ਫ਼ੌਜਾਂ ਨੇ ਕਿਹਾ ਹੈ ਕਿ ਰੂਸੀ ਫੌਜ ਰਾਜਧਾਨੀ ਕੀਵ ਤੋਂ ਸਿਰਫ ਤਿੰਨ ਮੀਰ ਦੂਰ ਦੇਖੀਆਂ ਗਈਆਂ ਹਨ। ਰੂਸੀ ਫੌਜਾਂ ਨੇ ਦੂਜੇ ਦਿਨ ਵੀ ਆਪਣੇ ਹਮਲੇ ਜਾਰੀ ਰੱਖੇ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਰੂਸ ਦੇ ਹਮਲੇ ਵਿੱਚ ਹੁਣ ਤੱਕ 137 ਨਾਗਰਿਕ ਅਤੇ ਫੌਜੀ ਜਵਾਨ ਮਾਰੇ ਗਏ ਹਨ। ਸ਼ਹਿਰਾਂ ਅਤੇ ਫੌਜੀ ਠਿਕਾਣਿਆਂ ‘ਤੇ ਹਵਾਈ ਹਮਲਿਆਂ ਤੋਂ ਬਾਅਦ ਰੂਸੀ ਫੌਜੀ ਟੁਕੜੀਆਂ ਯੂਕਰੇਨ ਦੇ ਸਭ ਤੋਂ ਵੱਡੇ ਸ਼ਹਿਰ ਕੀਵ ਵੱਲ ਵਧ ਰਹੀਆਂ ਹਨ।