ਟ੍ਰਿਬਿਊਨ ਨਿਊਜ਼ ਸਰਵਿਸ
ਲੰਡਨ, 24 ਨਵੰਬਰ
ਪ੍ਰਗਤੀਸ਼ੀਲ ਲਿਖਾਰੀ ਸਭਾ ਯੂਕੇ ਦੀ ਕੇਂਦਰੀ ਕਮੇਟੀ ਦੇ ਸਾਰੇ ਮੈਂਬਰ ਲਹਿੰਦੇ ਪੰਜਾਬ ਦੇ ਉਨ੍ਹਾਂ ਸਾਰੇ ਵਿਦਿਆਰਥੀਆਂ, ਅਧਿਆਪਕਾਂ, ਖਵਾਤੀਨ, ਨੌਜਵਾਨਾਂ, ਲਿਖਾਰੀਆਂ ਅਤੇ ਵਿਦਵਾਨਾਂ ਜਿਵੇਂ ਡਾ. ਨਬੀਲਾ ਰਹਿਮਾਨ, ਸਈਦਾ ਦੀਪ, ਬਾਬਾ ਨਜ਼ਮੀ ਅਤੇ ਹੋਰ ਸਾਰੇ ਪੰਜਾਬੀ ਬੋਲੀ ਦੇ ਪਿਆਰਿਆਂ ਵੱਲੋਂ ਸਕੂਲਾਂ, ਕਾਲਜਾਂ ਅਤੇ ਹੋਰ ਵਿੱਦਿਅਕ ਅਦਾਰਿਆਂ ਵਿਚ ਪੰਜਾਬੀ ਬੋਲੀ ਪੜ੍ਹਾਉਣ ਦੀ ਮੰਗ ਨੂੰ ਲੈ ਕੇ ਲਾਹੌਰ ਸ਼ਹਿਰ ਵਿੱਚ ਹਾਲ ਹੀ ’ਚ ਕੀਤੇ ਗਏ ਰੋਸ ਮਾਰਚ ਦੀ ਹਮਾਇਤ ਕਰਦੇ ਹਨ। ਕੇਂਦਰੀ ਕਮੇਟੀ ਮਹਿਸੂਸ ਕਰਦੀ ਹੈ ਕਿ ਹਰੇਕ ਦਾ ਇਹ ਬੁਨਿਆਦੀ ਹੱਕ ਹੈ ਕਿ ਉਹ ਆਪਣੀ ਮਾਂ ਬੋਲੀ ਵਿਚ ਮੁੱਢਲੀ ਤਾਲੀਮ ਹਾਸਲ ਕਰ ਸਕਣ। ਇਹ ਜਾਣਕਾਰੀ ਪ੍ਰਗਤੀਸ਼ੀਲ ਲਿਖਾਰੀ ਸਭਾ ਯੂਕੇ ਦੀ ਕੇਂਦਰੀ ਕਾਰਜਕਾਰੀ ਕਮੇਟੀ ਵੱਲੋਂ ਬਿਆਨ ਜਾਰੀ ਕਰ ਕੇ ਦਿੱਤੀ ਗਈ।