ਤਲ ਅਵੀਵ (ਇਜ਼ਰਾਈਲ), 22 ਮਈ
ਇਜ਼ਰਾਈਲ ਦੇ ਸੱਜੇ ਪੱਖੀ ਕੌਮੀ ਸੁਰੱਖਿਆ ਮੰਤਰੀ ਇਤਾਮਾਰ ਬੇਨ ਗਵੀਰ ਨੇ ਅੱਜ ਯਰੂਸ਼ੇਲਮ ਦੀ ਅਲ ਅਕਸਾ ਮਸਜਿਦ ਦੇ ਕੰਪਲੈਕਸ ਦਾ ਦੌਰਾ ਕੀਤਾ ਅਤੇ ਐਲਾਨ ਕੀਤਾ ਕਿ ਇਹ ਪਵਿੱਤਰ ਸਥਾਨ ਸਿਰਫ਼ ਇਜ਼ਰਾਈਲ ਦਾ ਹੈ। ਬੇਨ-ਗਵੀਰ ਨੇ ਕਿਹਾ ਉਨ੍ਹਾਂ ਦੀ ਇਹ ਯਾਤਰਾ ਤਿੰਨ ਯੂਰਪੀ ਦੇਸ਼ਾਂ ਵੱਲੋਂ ਫਲਸਤੀਨ ਨੂੰ ਦੇਸ਼ ਦਾ ਦਰਜਾ ਦੇਣ ਦਾ ਜੁਆਬ ਸੀ।