ਹਰਜੀਤ ਲਸਾੜਾ
ਬ੍ਰਿਸਬੇਨ, 9 ਅਗਸਤ
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਰੋਨਾ ਮਹਾਮਾਰੀ ਦੇ ਵਧਦੇ ਰੁਝਾਨ ਅਤੇ ਡੈਲਟਾ ਵੇਰੀਐਂਟ ਦੇ ਮੱਦੇਨਜ਼ਰ ਮੌਡਰਨਾ ਕੋਵਿਡ-19 ਟੀਕੇ ਨੂੰ ਵਿਸ਼ਵ ਦੇ ਮੋਹਰੀ ਰੈਗੂਲੇਟਰ, ਥੈਰਾਪਿਉਟਿਕਸ ਗੁੱਡਜ਼ ਐਡਮਿਨਿਸਟ੍ਰੇਸ਼ਨ ਵੱਲੋਂ 18 ਸਾਲ ਤੋਂ ਵੱਧ ਉਮਰ ਦੇ ਆਸਟ੍ਰੇਲਿਆਈ ਲੋਕਾਂ ਲਈ ਵਰਤਣ ਦੀ ਆਰਜ਼ੀ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਟੀਕਾ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਪਾਇਆ ਗਿਆ ਹੈ ਅਤੇ ਆਸਟਰੇਲੀਆ ਦੀ ਸਰਕਾਰ ਨੇ ਟੀਕੇ ਦੀਆਂ 25 ਮਿਲੀਅਨ ਖੁਰਾਕਾਂ ਪਹਿਲਾਂ ਹੀ ਸੁਰੱਖਿਅਤ ਕਰ ਲਈਆਂ ਹਨ, ਜਿਨ੍ਹਾਂ ਵਿੱਚੋਂ ਇੱਕ ਮਿਲੀਅਨ ਟੀਕਿਆਂ ਦੀ ਪਹਿਲੀ ਖੇਪ ਸਤੰਬਰ ਵਿੱਚ ਪਹੁੰਚੇਗੀ।