ਯੇਰੋਸ਼ਲਮ, 25 ਸਤੰਬਰ
ਇਜ਼ਰਾਇਲੀ ਫ਼ੌਜੀਆਂ ਨੇ ਦੇਰ ਰਾਤ ਉੱਤਰੀ ਵੈਸਟ ਬੈਂਕ ਵਿੱਚ ਇਕ ਸ਼ੱਕੀ ਫਲਸਤੀਨੀ ਬੰਦੂਕਧਾਰੀ ਨੂੰ ਮਾਰ ਦਿੱਤਾ। ਇਜ਼ਰਾਇਲੀ ਤੇ ਫਲਸਤੀਨੀ ਮੀਡੀਆ ਵਿੱਚ ਪ੍ਰਕਾਸ਼ਿਤ ਖ਼ਬਰਾਂ ਵਿੱਚ ਇਹ ਜਾਣਕਾਰੀ ਦਿੱਤੀ ਹੈ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਨਬਲਸ ਸ਼ਹਿਰ ਦੇ ਨੇੜੇ ਉਸ ਦੇ ਫ਼ੌਜੀ ਕਾਰਵਾਈ ਕਰ ਰਹੇ ਸਨ। ਇਸ ਦੌਰਾਨ ਕਾਰ ਤੇ ਮੋਟਰਸਾਈਕਲ ’ਤੇ ਸਵਾਰ ਹਥਿਆਰਬੰਦ ਵਿਅਕਤੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸਥਾਨਕ ਕੱਟੜਪੰਥੀ ਸਮੂਹ ‘ਡੈੱਨ ਆਫ ਲਾਇਨਜ਼’ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਮੈਂਬਰ ਸਈਦ ਅਲ ਕੁਨੀ ਕਬਜ਼ਾ ਕਰਨ ਵਾਲੇ ਬਲਾਂ ਨਾਲ ਹੋਈ ਝੜਪ ਵਿੱਚ ਮਾਰਿਆ ਗਿਆ ਹੈ। ਸਾਲ ਦੇ ਸ਼ੁਰੂ ’ਚ ਫਲਸਤੀਨ ਵੱਲੋਂ ਕੀਤੇ ਗਏ ਹਮਲਿਆਂ ਮਗਰੋਂ ਇਜ਼ਰਾਇਲੀ ਫ਼ੌਜੀ ਉੱਤਰੀ ਵੈਸਟ ਬੈਂਕ ਵਿੱਚ ਲਗਾਤਾਰ ਛਾਪੇ ਮਾਰ ਰਹੇ ਹਨ। -ਏਪੀ